ਪਟਿਆਲਾ ਬੱਸ ਅੱਡੇ ਤੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਦਿੱਤਾ ਧਰਨਾ

Protest

ਪਟਿਆਲਾ, 29 ਨਵੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਬਣੇ ਬੱਸ ਅੱਡੇ (Bus Stand) ਵਿਖੇ ਅੱਜ ਪੀ. ਆਰ. ਟੀ. ਸੀ. ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਕੱਲ੍ਹ ਹੋਏ ਤਣਾਅਪੂਰਨ ਪ੍ਰਦਰਸ਼ਨ ਤੋਂ ਬਾਅਦ ਕਈ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਧਰਨਾ ਪ੍ਰਦਰਸ਼ਨ (Protest demonstration) ਕੀਤਾ ।

ਧਰਨਾਕਾਰੀਆਂ ਦੀ ਮੰਗ ਹੈ ਕਿ ਕਿਲੋਮੀਟਰ ਸਕੀਮ ਵਿਚ ਪ੍ਰਾਈਵੇਟ ਬਸਾਂ ਦੀ ਥਾਂ ਸਰਕਾਰੀ ਬਸਾਂ ਹੀ ਚਲਾਈਆਂ ਜਾਣ

ਧਰਨਾਕਾਰੀ ਪੰਜਾਬ ਸਰਕਾਰ (Punjab Government) ਤੋਂ ਲਗਾਤਾਰ ਮੰਗ ਕਰਦੇ ਆ ਰਹੇ ਹਨ ਕਿ ਜੋ ਕਿਲੋਮੀਟਰ ਸਕੀਮ (Kilometer scheme) ਵਿਚ ਸਰਕਾਰੀ ਬਸਾਂ ਚੱਲ ਰਹੀਆਂ ਹਨ ਨੂੰ ਹੀ ਚਲਦਾ ਰੱਖਿਆ ਜਾਵੇ ਨਾ ਕਿ ਨਵੇਂ ਟੈਂਡਰ ਖੋਲ੍ਹਣ ਦੀ ਨੀਤੀ ਵਿਚ ਪ੍ਰਾਈਵੇਟ ਬਸਾਂ ਨੂੰ ਲਿਆਂਦਾ ਜਾਵੇ । ਪੀ. ਆਰ. ਟੀ. ਸੀ. ਕਿਲੋਮੀਟਰ ਸਕੀਮ (PRTC Kilometer Scheme) ਤਹਿਤ ਕੰਮ ਕਰ ਰਹੇ ਕੱਚੇ ਮੁਲਾਜਮਾਂ ਵਲੋਂ ਬੀਤੇ ਕੱਲ੍ਹ ਪਟਿਆਲਾ ਅਤੇ ਹੋਰ ਥਾਵਾਂ ਤੇ ਕੀਤੇ ਗਏ ਰੋਸ ਦੌਰਾਨ ਪੁਲਸ ਅਤੇ ਮੁਲਾਜ਼ਮਾਂ ਵਿਚਕਾਰ ਝੜਪ ਵੀ ਹੋਈ ਸੀ, ਜਿਸ ਤੋਂ ਬਾਅਦ ਸਰਕਾਰ ਨੇ ਕੁਝ ਪੀ. ਆਰ. ਟੀ. ਸੀ. ਦੇ ਠੇਕਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ ।

ਧਰਨਾਕਾਰੀਆਂ ਨੇ ਗ੍ਰਿਫ਼ਤਾਰ ਮੁਲਾਜਮਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ

ਅੱਜ ਵੱਖ-ਵੱਖ ਯੂਨੀਅਨਾਂ (unions) ਅਤੇ ਜਥੇਬੰਦੀਆਂ ਨੇ ਬੱਸ ਅੱਡੇ ਵਿਖੇ ਪਹੁੰਚ ਕੇ ਮੰਗ ਕੀਤੀ ਕਿ ਜੋ ਕੱਚੇ ਮੁਲਾਜ਼ਮਾਂ ਗ੍ਰਿਫ਼ਤਾਰ (Unscrupulous employees arrested) ਕੀਤਾ ਗਿਆ ਹੈ ਨੂੰ ਰਿਹਾਅ ਕੀਤਾ ਜਾਵੇ ਅਤੇ ਜੋ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਕਰਮਚਾਰੀਆਂ ਨੂੰ ਸਸਪੈਂਡ ਜਾਂ ਬਰਖ਼ਾਸਤ ਕੀਤਾ ਗਿਆ ਹੈ, ਉਹ ਕਾਰਵਾਈ ਵਾਪਸ ਲਈ ਜਾਵੇ । ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਹੱਕ ਅਤੇ ਨੌਕਰੀ ਵਿਚ ਪੱਕਾ ਕੀਤਾ ਜਾਵੇ । ਧਰਨੇ ਵਿੱਚ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸਰਕਾਰ ਦੇ ਫੈਸਲਿਆਂ ਨੂੰ “ਨਾ ਇਨਸਾਫ਼ੀ” ਕਰਾਰ ਦਿੰਦਿਆਂ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ (Struggle) ਹੋਰ ਤੇਜ਼ ਕੀਤਾ ਜਾਵੇਗਾ ।

Read more : ਚੰਡੀਗੜ੍ਹ ਟ੍ਰੈਫਿਕ ਪੁਲਸ ਨੇ 10 ਮਹੀਨਿਆਂ ਲੱਖਾਂ ਚਲਾਨਾਂ ਤੋਂ ਵਸੂਲੇ ਕਰੋੜਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *