ਵਿਜੀਲੈਂਸ ਵੱਲੋਂ ਵੂਮੈਨ ਸੈੱਲ `ਚ ਤਾਇਨਾਤ ਮਹਿਲਾ ਥਾਣੇਦਾਰ ਸਣੇ 2 ਗ੍ਰਿਫ਼ਤਾਰ

Punjab Vigilance

ਮੋਹਾਲੀ, 24 ਅਕਤੂਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਰਿਸ਼ਵਤ ਲੈਂਦਿਆਂ ਵੂਮੈਨ ਸੈਲ ਮੋਹਾਲੀ ਵਿਚ ਤਾਇਨਾਤ ਮਹਿਲਾ ਥਾਣੇਦਾਰ ਸਮੇਤ ਦੋ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।

ਕੌਣ ਕੌਣ ਹਨ ਜਿਨ੍ਹ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ (Vigilance) ਵਿਭਾਗ ਪੰਜਾਬ ਵਲੋਂ ਜੋ ਮੋਹਾਲੀ ਵਿਖੇ ਬੀਤੇ ਦਿਨੀਂ ਵੂਮੈਨ ਸੈਲ ਵਿਚ ਤਾਇਨਾਤ ਇਕ ਮਹਿਲਾ ਥਾਣੇਦਾਰ ਸਮੇਤ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਮਹਿਲਾ ਥਾਣੇਦਾਰ ਦੀ ਪਛਾਣ ਏ. ਐਸ. ਆਈ. ਲਖਵਿੰਦਰ ਕੌਰ ਅਤੇ ਦੂਸਰੀ ਮਹਿਲਾ ਇਕ ਪ੍ਰਾਈਵੇਟ ਔਰਤ ਹੈ ।

ਕਿੰਨੀ ਰਿਸ਼ਵਤ ਲੈਂਦਿਆਂ ਕੀਤਾ ਗਿਆ ਹੈ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਵਿਜੀਲੈਂਸ ਵਿਭਾਗ ਵਲੋਂ ਜੋ ਬੀਤੇ ਦਿਨੀਂ ਮਹਿਲਾ ਥਾਣੇਦਾਰ ਸਮੇਤ ਇਕ ਹੋਰ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਲੋਂਂ 50 ਹਜ਼ਾਰ ਰੁਪਏ ਦੀ ਰਿਸ਼ਵਤ ਪ੍ਰਾਪਤ ਕੀਤੀ ਜਾ ਰਹੀ ਸੀ । ਇਸ ਸਬੰਧੀ ਸਿ਼ਕਾਇਤਕਰਤਾ ਵਿਕਰਮ ਸਿੰਘ ਨੇ ਵਿਜੀਲੈਂਸ ਨੂੰ ਦਿੱਤੀ ਸਿ਼ਕਾਇਤ ‘ਚ ਦੱਸਿਆ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ ਤੇ ਉਸ ਦਾ ਦੋਸਤ ਸਿਪਾਹੀ ਭੁਪਿੰਦਰ ਕੁਮਾਰ ਜੋ ਕਿ ਏਅਰਪੋਰਟ ਹਲਵਾਰਾ, ਲੁਧਿਆਣਾ ਵਿਖੇ ਤਾਇਨਾਤ ਹੈ ।

ਕੀ ਕੀ ਦੱਸਿਆ ਸਿ਼ਕਾਇਤਕਰਤਾ ਨੇ ਵਿਜੀਲੈਂਸ ਨੂੰ

ਸਿ਼ਕਾਇਤਕਰਤਾ (Complainant) ਨੇ ਵਿਜੀਲੈਂਸ ਨੂੰ ਦੱਸਿਆ ਕਿ ਭੁਪਿੰਦਰ ਕੁਮਾਰ ਦੀ ਦੋਸਤੀ ਇਕ ਔਰਤ ਨਾਲ ਸੀ । 2024 `ਚ ਦੋਵਾਂ `ਚ ਅਣਬਣ ਹੈ ਗਈ ਤੇ ਉਕਤ ਔਰਤ ਨੇ ਭੁਪਿੰਦਰ ਕੁਮਾਰ ਖਿਲਾਫ਼ ਪੁਲਸ ਕੋਲ ਸਿ਼ਕਾਇਤ ਦਰਜ ਕਰਵਾ ਦਿੱਤੀ ਤੇ ਉਕਟ ਔਰਤ ਨੇ ਜ਼ੁਬਾਨੀ ਤੋਰ `ਤੇ 10 ਲੱਖ ਰੁਪਏ ਲੈ ਕੇ ਰਾਜ਼ੀਨਾਮਾ ਕਰ ਲਿਆ ।ਸਿ਼ਕਾਇਤਕਰਤਾ ਮੁਤਾਬਕ ਉਸ ਨੇ 2 ਸਤੰਬਰ ਨੂੰ ਭੁਪਿੰਦਰ ਕੁਮਾਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਕਤ ਔਰਤ ਨੇ ਉਸ ਖਿ਼ਲਾਫ਼ ਜਬਰ-ਜਨਾਹ ਦਾ ਪਰਚਾ ਦਰਜ ਕਰਬਾ ਦਿੱਤਾ ਹੈ, ਜਿਸ ਸਬੰਧੀ ਵੂਮੇਨ ਸੈੱਲ ਮੋਹਾਲੀ ਦੀ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਏਅਰਪੋਰਟ ਹਲਵਾਰਾ ਵਿਖੇ ਆਈ ਹੈ ।

ਕੀ ਆਖਿਆ ਲਖਵਿੰਦਰ ਕੌੌਰ ਨੇ

ਉਸ ਤੋਂ ਬਾਅਦ ਉਹ ਉਸੇ ਦਿਨ ਸ਼ਾਮ ਨੂੰ ਵੂਮੈਨ ਸੈੱਲ ਮੋਹਾਲੀ ਆਇਆ ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਦੋਸਤ ਭੁਪਿੰਦਰ ਕੁਮਾਰ ਦਾ ਕੇਸ ਏ. ਐੱਸ. ਆਈ. ਲਖਵਿੰਦਰ ਕੌਰ ਕੋਲ ਹੈ ਤਾਂ ਉਹ ਲਖਵਿੰਦਰ ਕੌਰ ਨੂੰ ਮਿਲਿਆ। ਲਖਵਿੰਦਰ ਕੌਰ ਨੇ ਕਿਹਾ ਕਿ ਉਕਤ ਪੀੜਤ ਔਰਤ ਦਾ ਕਹਿਣਾ ਹੈ ਕਿ ਜੇਕਰ ਭੁਪਿੰਦਰ ਉਸ ਨੂੰ 60 ਲੱਖ ਰੁਪਏ ਦੇ ਦੇਵੇ ਤਾਂ ਉਹ ਕੰਸ ਵਾਪਸ ਲੈ ਲਵੇਗੀ ।

ਲਖਵਿੰਦਰ ਕੌਰ ਨੇ ਅੱਗੇ ਕਿਹਾ ਕਿ ਜੇਕਰ ਉਸ ਨੂੰ ਉਹ 50 ਹਜ਼ਾਰ ਰੁਪਏ ਦੇ ਦੇਣਗੇ ਤਾਂ ਉਹ ਭੁਪਿੰਦਰ ਕੁਮਾਰ ਦਾ ਉਕਤ ਔਰਤ ਨਾਲ ਸਮਝੌਤਾ ਕਰਵਾ ਦੇਵੇਗੀ ਤੇ ਭੁਪਿੰਦਰ ਕੁਮਾਰ ਦਾ ਚਲਾਨ ਪੇਸ਼ ਕਰਨ ਸਮੇਂ ਉਸ ‘ਚ ਵੀ ਕਮੀ ਪੇਸ਼ੀ ਛੱਡ ਦੇਵੇਗੀ, ਜਿਸ ਕਰਕੇ ਭੁਪਿੰਦਰ ਦੀ ਜ਼ਮਾਨਤ ਜਲਦੀ ਹੋ ਜਾਵੇਗੀ । ਸਿ਼ਕਾਇਤਕਰਤਾ ਨੇ ਉਕਤ ਸਾਰੀ ਗੱਲਬਾਤ ਦੀ ਰਿਕਾਰਡਿੰਗ ਫੋਨ ‘ਚ ਕਰ ਲਈ ।

ਸਿ਼ਕਾਇਤ ਮਿਲਣ ਤੇ ਜਾਲ ਵਿਛਾ ਵਿਜੀਲੈਂਸ ਨੇ ਕਰ ਲਿਆ ਸੀ ਦੋਹਾਂ ਨੂੰ ਗ੍ਰਿਫ਼ਤਾਰ

ਵਿਜੀਲੈਂਸ ਦੇ ਡੀ. ਐੱਸ. ਪੀ. ਨਵਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਜਾਲ ਵਿਛਾਇਆ ਤੇ ਏ. ਐੱਸ. ਆਈ. ਲਖਵਿੰਦਰ ਕੌਰ ਤੇ ਉਕਤ ਔਰਤ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ 50 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਮੁਤਾਬਕ ਸ਼ਨੀਵਾਰ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।

Read More : ਪੰਜਾਬ ਵਿਜੀਲੈਂਸ ਨੇ ਕੀਤਾ ਛੇ ਅਧਿਕਾਰੀਆਂ ਤੇ ਤਿੰਨ ਠੇਕੇਦਾਰਾਂ ਵਿਰੁੱਧ ਮਾਮਲਾ ਦਰਜ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਵਿਜੀਲੈਂਸ ਵੱਲੋਂ ਵੂਮੈਨ ਸੈੱਲ `ਚ ਤਾਇਨਾਤ ਮਹਿਲਾ ਥਾਣੇਦਾਰ ਸਣੇ 2 ਗ੍ਰਿਫ਼ਤਾਰ”

Leave a Reply

Your email address will not be published. Required fields are marked *