ਤਿੱਬਤ ਵਿਚ ਆਏ ਜਬਰਦਸਤ ਵਿਸ਼ਾਲ ਭੂਚਾਲ ਦੇ ਤਿੰਨ ਝਟਕੇ

earthquake

ਤਿੱਬਤ, 24 ਅਕਤੂਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਤਿੱਬਤ (Tibet) ਵਿਖੇ ਅੱਜ ਸਵੇਰ ਵੇਲੇ ਹੀ ਵਿਸ਼ਾਲ ਤੇ ਜ਼ਬਰਦਸਤ ਭੂਚਾਲ ਦੇ ਤਿੰਨ ਝਟਕੇ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਤੀਬਰਤਾ ਵਾਲੇ ਸਨ ਭੂਚਾਲ ਦੇ ਝਟਕੇ

ਮਿਲੀ ਜਾਣਕਾਰੀ ਅਨੁਸਾਰ ਤਿੱਬਤ ਵਿਖੇ ਅੱਜ ਫਿਰ ਬੀਤੇ ਦਿਨ ਵਾਂਗ ਵਿਸ਼ਾਲ ਤੇ ਜਬਰਦਸਤ ਭੂਚਾਲ (earthquake) ਦੇ ਝਟਕੇ ਲੱਗੇ ਹਨ ਦੀ ਤੀਬਰਤਾ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਕ੍ਰਮਵਾਰ 4.0, 4.6 ਅਤੇ 4.5 ਸੀ ।

ਕਿਹੜੇ ਭੂਚਾਲ ਦੀ ਤੀਬਰਤਾ ਸੀ ਸਭ ਤੋਂ ਸ਼ਕਤੀਸ਼ਾਲੀ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਦੇਸ਼ ਵਿਖੇ ਜੋ ਤਿੰਨ ਭੂਚਾਲ ਦੇ ਝਟਕੇ ਵੱਖ-ਵੱਖ ਤੀਬਰਤਾ ਵਾਲੇ ਆਏ ਸਨ ਵਿਚੋਂ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਦੀ ਤੀਬਰਤਾ (Intensity) 4.6 ਸੀ, ਜਿਸ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਦਰਜ ਕੀਤਾ ਗਿਆ । ਐਨ. ਐਸ. ਸੀ. ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਤਿੰਨੇ ਭੂਚਾਲ ਭਾਰਤੀ ਮਿਆਰੀ ਸਮੇਂ ਅਨੁਸਾਰ ਸਵੇਰੇ 1 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਆਏ । ਭੂਚਾਲ ਦੇ ਝਟਕੇ ਲੱਗਣ ਨਾਲ ਲੋਕ ਸਹਿਮ ਗਏ ਤੇ ਘਰਾਂ ਵਿਚੋਂ ਬਾਹਰ ਆ ਗਏ ।

Read More : ਤਿੱਬਤ ਵਿੱਚ ਲੱਗੇ ਜ਼ਬਰਦਸਤ ਵਿਸ਼ਾਲ ਭੂਚਾਲ ਦੇ ਝਟਕੇ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *