ਆਸਟ੍ਰੇਲੀਆ ਨੇ ਨਗਰ ਕੀਰਤਨ ਰੋਕਣ ਵਾਲੇ ਪਾਦਰੀ ਦਾ ਵੀਜ਼ਾ ਕੀਤਾ ਰੱਦ

Brian Tamaki

ਬ੍ਰਿਸਬੇਨ, 22 ਅਕਤੂਬਰ 2026 : ਵਿਦੇਸ਼ੀ ਮੁਲਕ ਨਿਊਜ਼ੀਲੈਂਡ (New Zealand) ਵਿਖੇ ਨਗਰ ਕੀਰਤਨ ਰੋਕਣ ਵਾਲੇ ਪਾਦਰੀ ਦਾ ਅੱਜ ਆਸਟ੍ਰੇੇਲੀਆ ਵਲੋਂ ਵੀਜ਼ਾ ਹੀ ਰੱਦ (Visa Cancelled) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪਾਦਰੀ

ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇੇਲੀਆ (Australia) ਵਲੋਂ ਨਿਊਜ਼਼ੀਲੈਂਡ ਵਿਖੇ ਰਹਿੰਦੇ ਜਿਸ ਪਾਦਰੀ ਦਾ ਵੀਜ਼ਾ ਹੀ ਰੱਦ ਕਰ ਦਿੱਤਾ ਗਿਆ ਹੈ ਦੀ ਪਛਾਣ ਬ੍ਰਾਇਨ ਤਾਮਾਕੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਆਸਟ੍ਰ੍ਰੇਲੀਆ ਵਲੋਂ ਸਿੱਖਾਂ ਅਤੇ ਮੁਸਲਮਾਨਾਂ ਵਿਰੁੱਧ ਨਸਲੀ ਟਿੱਪਣੀਆਂ ਕਰਨ ਕਰਕੇ ਉਸਨੂੰ ਦੇਸ਼ ਵਿਚ ਹੀ ਵੜਨ ਤੋਂ ਰੋਕਦਿਆਂ ਬ੍ਰਿਸਬੇਨ ਹਵਾਈ ਅੱਡੇ ਤੇ 12 ਘੰਟੇ ਹਿਰਾਸਤ ਵਿਚ ਰੱਖਣ ਤੋਂ ਬਾਅਦ ਵਾਪਸ ਨਿਊਜ਼ੀਲੈਂਡ ਭੇਜ ਦਿੱਤਾ ਗਿਆ ਹੈ ।

ਬ੍ਰਾਇਨ ਤਾਮਕੀ ਵਿਰੁੱਧ ਚੱਲ ਰਹੇ ਨਿਊਜ਼ੀਲੈਂਡ ਵਿਚ ਤਿੰਨ ਫੌਜਦਾਰੀ ਮਾਮਲੇ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਾਮਾਕੀ ਦੇ ਬਿਆਨਾਂ ਨਾਲ ਆਸਟਰੇਲੀਆ ਦੀ ਭਾਈਚਾਰਕ ਸ਼ਾਂਤੀ ਨੂੰ ਖ਼ਤਰਾ ਸੀ । ਨਿਊਜ਼ੀਲੈਂਡ ’ਚ ਨਗਰ ਕੀਰਤਨਾਂ ’ਚ ਵਿਘਨ ਪਾਉਣ ਪਿੱਛੇ ਵੀ ਬ੍ਰਾਇਨ ਤਾਮਾਕੀ (Brian Tamaki) ਦਾ ਹੱਥ ਸੀ । ਨਿਊਜ਼ੀਲੈਂਡ ’ਚ ਤਾਮਾਕੀ ਖ਼ਿਲਾਫ਼ ਨਸਲੀ ਕੁੜੱਤਣ ਫੈਲਾਉਣ ਦੇ 3 ਫ਼ੌਜਦਾਰੀ ਮਾਮਲੇ ਚੱਲ ਰਹੇ ਹਨ । ਆਸਟਰੇਲੀਆ ’ਚ ਰਹਿੰਦੇ ਸਿੱਖ, ਹਿੰਦੂ ਅਤੇ ਮੁਸਲਿਮ ਪ੍ਰਵਾਸੀ ਸੰਗਠਨਾਂ ਵਲੋਂ ਆਸਟਰੇਲੀਆ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ।

Read More : ਅਮਰੀਕੀ ਸਰਕਾਰ ਨੂੰ ਚੂਨਾ ਲਗਾਉਣ ਦਾ ਭਾਰਤੀ ਵਿਅਕਤੀ ‘ਤੇ ਲੱਗਿਆ ਦੋਸ਼

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *