ਅੰਮ੍ਰਿਤਸਰ, 16 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਈ ਵਿਅਕਤੀਆਂ ਕੋਲੋਂ ਜਾਅਲੀ ਟਿਕਟਾਂ (Fake tickets) ਪਾਈਆਂ ਗਈਆਂ ਹਨ ।
ਕਿੰਨੇ ਵਿਅਕਤੀਆਂ ਦੀ ਟਿਕਟਾਂ ਪਾਈਆਂ ਗਈਆਂ ਹਨ ਜਾਅਲੀ
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸ੍ਰੀ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Ramdas Ji International Airport) ਜੋ ਸ਼ਾਰਜਾਹ ਜਾਣ ਵਾਲੀ ਫਲਾਈਟ ਵਾਲੇ ਯਾਤਰੀਆਂ ਕੋਲੋਂ ਹਵਾਈ ਟਿਕਟਾਂ ਜਾਅਲੀ ਪਾਈਆਂ ਗਈਆਂ ਹਨ ਦੀ ਗਿਣਤੀ 16 ਹੈ । ਦੱਸਣਯੋਗ ਹੈ ਕਿ ਜਾਂਚ ਦੌਰਾਨ ਪਾਈਆਂ ਗਈਆਂ ਜਾਅਲੀ ਟਿਕਟਾਂ ਮਾਮਲਿਆਂ ਵਿਚ ਹਵਾਈ ਅੱਡੇ ਦੇ ਸਬੰਧਤ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ।
ਜਾਂਚ ਏਜੰਸੀਆਂ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ ਪੜ੍ਹਤਾਲ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਜਾਅਲੀ ਟਿਕਟਾਂ ਵਾਲੇ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਵੱਖ-ਵੱਖ ਪਹਿਲੂਆਂ ਤੋਂ ਪੜ੍ਹਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਪਰੋਕਤ ਪਕੜੇ ਗਏ ਵਿਅਕਤੀਆਂ ਵਲੋਂ ਜਾਅਲੀ ਟਿਕਟਾਂ ਕਿਥੋਂ ਪ੍ਰਾਪਤ ਕੀਤੀਆਂ ਕੀਤੀਆਂ ਅਤੇ ਇਨ੍ਹਾਂ ਨੂੰ ਕਿਸ ਨੇ ਤਿਆਰ ਕੀਤਾ ਹੈ ।
Read More : ਅੰਮ੍ਰਿਤਸਰ ਹਵਾਈ ਅੱਡੇ ਤੇ ਟੈਕਸੀਡਰਮੀ ਤਸਕਰੀ ਮਾਮਲੇ ਵਿਚ ਇਕ ਗ੍ਰਿਫ਼ਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
