ਦੀਪਕ ਬਾਲੀ ਬਣੇ ਆਮ ਆਦਮੀ ਪਾਰਟੀ ਜਲੰਧਰ ਕੈਂਟ ਦੇ ਹਲਕਾ ਇੰਚਾਰਜ

Deepak Bali

ਚੰਡੀਗੜ੍ਹ, 15 ਅਕਤੂਬਰ 2026 : ਆਮ ਆਦਮੀ ਪਾਰਟੀ (Aam Aadmi Party) ਵਲੋਂ ਪੰਜਾਬ ਵਿਚ ਜਲੰਧਰ ਕੈਂਟ ਦਾ ਹਲਕਾ ਇੰਚਾਰਜ ਦੀਪਕ ਬਾਲੀ (Deepak Bali) ਨੂੰ ਲਗਾ ਕੇ ਜਿੰਮੇਵਾਰੀ ਸੌਂਪੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪਹਿਲਾਂ ਕੌਣ ਲੱਗਿਆ ਹੋਇਆ ਸੀ ਹਲਕਾ ਇੰਚਾਰਜ

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵਲੋਂ ਜੋ ਜਲੰਧਰ ਕੈਂਟ ਹਲਕਾ ਇੰਚਾਰਜ (Jalandhar Cantt Constituency In-charge) ਦੀ ਨਿਯੁਕਤੀ ਦੀਪਕ ਬਾਲੀ ਦੇ ਤੌਰ ‘ਤੇ ਕੀਤੀ ਗਈ ਹੈ ਦੇ ਚਲਦਿਆਂ ਹੁਣ ਜਿਥੇ ਦੀਪਕ ਬਾਲੀ ਜਿੰਮੇਵਾਰੀ ਸੰਭਾਲਣਗੇ ਉਥੇ ਹੀ ਇਸ ਤੋਂ ਪਹਿਲਾਂ ਇਹ ਜਿੰਮੇਵਾਰੀ ਰਾਜਵਿੰਦਰ ਕੌਰ ਥਿਆੜ ਵਲੋਂ ਨਿਭਾਈ ਜਾ ਰਹੀ ਸੀ । ਦੱਸਣਯੋਗ ਹੈ ਕਿ ਜਲੰਧਰ ਕੈਂਟ ਹਲਕਾ ਇੰਚਾਰਜ ਬਦਲਣ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾਵਾਂ ਜ਼ੋਰਾਂ ‘ਤੇ ਸਨ ।

ਦੀਪਕ ਬਾਲੀ ਸਰਗਰਮ ਸਨ ਆਮ ਆਦਮੀ ਪਾਰਟੀ ਵਿਚ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਂਗ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਵਲੋਂ ਜਲੰਧਰ ਨਾਰਥ ਦੇ ਹਲਕਾ ਇੰਚਾਰਜ ਦੀ ਜਿੰਮੇਵਾਰੀ ਤੋਂ ਦਿਨੇਸ਼ ਢੱਲ ਨੂੰ ਮੁਕਤ ਕਰ ਦਿੱਤਾ ਗਿਆ ਸੀ ਤੇ ਇਹ ਜਿੰਮੇਵਾਰੀ ਜਲੰਧਰ ਦੇ ਮੇਅਰ ਵਿਨੀਤ ਧੀਰ ਨੂੰ ਦਿੱਤੀ ਗਈ ਸੀ । ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੂੰ ਜਲੰਧਰ ਵਿੱਚ ਖੜ੍ਹਾ ਕਰਨ ਵਾਲੇ ਮੈਂਬਰਾਂ ਵਿੱਚ ਦੀਪਕ ਬਾਲੀ ਪ੍ਰਮੁੱਖ ਸਨ। ਇਸ ਦੇ ਨਾਲ ਹੀ ਉਹ ਪੂਰੇ ਦੋਆਬਾ ਵਿੱਚ ਪੰਜਾਬ ਸਰਕਾਰ ਦੇ `ਸਾਡੇ ਰਾਮ` ਅਤੇ `ਸ਼ਿਵ ਮਹਿਮਾ` ਦੇ ਚੱਲ ਰਹੇ ਪ੍ਰੋਗਰਾਮਾਂ ਦੀ ਦੇਖ-ਰੇਖ ਕਰ ਰਹੇ ਸਨ ।

Read More : ਹਾਈਕੋਰਟ ਨੇ ਕੇਂਦਰ ਤੋਂ ਮੰਗਿਆ ਮੁੱਖ ਮੰਤਰੀ ਦੇ ਫ੍ਰਾਂਸ ਦੌਰੇ ਮਾਮਲੇ ਦਾ ਜਵਾਬ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *