ਦੋ ਧਿਰਾਂ ਵਿਚ ਸਮਝੌਤਾ ਕਰਵਾਉਣ ਪਹੁੰਚੇ ਕੌਂਸਲਰ ਦੇ ਪਤੀ `ਤੇ ਕਾਤਲਾਨਾ ਹਮਲਾ

Attack

ਜਲੰਧਰ, 14 ਅਕਤੂਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਆਮ ਆਦਮੀ ਪਾਰਟੀ ਕੌਂਸਲਰ ਦੇ ਪਤੀ ‘ਤੇ ਕੁੱਝ ਨੌਜਵਾਨਾਂ ਵਲੋਂ ਚਾਕੂਆਂ ਨਾਲ ਹਮਲਾ ਕਰਕੇ ਗੰਭੀਰ ਜਖਮੀ (Seriously injured) ਕਰ ਦਿੱਤਾ ਗਿਆ ਹੈ ।

ਕੀ ਕਾਰਨ ਰਿਹਾ ਹਮਲਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਜਲੰਧਰ ਦੇ ਵਾਰਡ ਨੰ 23 ਦੀ ਕੌਂਸਲਰ ਦੇ ਪਤੀ ਹਰਪਾਲ ਸਿੰਘ ਵਲੋਂ ਦੋ ਧਿਰਾਂ ਵਿਚਕਾਰ ਚੱਲ ਰਹੇ ਵਿੱਤੀ ਝਗੜੇ ਨੂੰ ਸੁਲਝਾਉਣ ਲਈ ਜਦੋੋਂ ਉਥੇ ਪਹੁੰਚਿਆ ਗਿਆ ਤਾਂ ਦੋਹਾਂ ਧਿਰਾਂ ਵਿਚਕਾਰ ਮੌਕੇ ‘ਤੇ ਹੋਈ ਬਹਿਸਬਾਜੀ ਦੇ ਚਲਦਿਆਂ ਇਕ ਧਿਰ ਵਲੋਂ ਕੌੌਂਸਲਰ ਦੇ ਪਤੀ ਦੇ ਉਪਰ ਹੀ ਤੇਜਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰ ਦਿੱਤਾ ਗਿਆ, ਜਿਸਦੇ ਚਲਦਿਆਂ ਪੁਲਸ ਵਲੋਂ ਚਾਰ ਨੌਜਵਾਨਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਹੈ ।

ਕੌਣ ਕੌਣ ਹਨ ਚਾਰੋਂ ਜਣੇ

ਪ੍ਰਾਪਤ ਸੂੂਚਨਾ ਮੁਤਾਬਕ ਜਿਨ੍ਹਾਂ ਨੌਜਵਾਨਾਂ ਵਲੋਂ ਹਰਪਾਲ ਸਿੰਘ ‘ਤੇ ਕਾਤਲਾਨਾ ਹਮਲਾ (Murderous attack) ਕੀਤਾ ਗਿਆ ਵਿਚੋਂ ਚਾਰ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ ਜਿਸ ਵਿਚੋਂ ਦੋ ਦੀ ਪਛਾਣ ਹੋ ਚੁੱਕੀ ਹੈ ਦੇ ਵਿਚ ਮੁੱਖ ਮੁਲਜਮ ਰਾਜੂ ਭਈਆ ਅਤੇ ਸ਼ਾਮਾ ਲਾਹੌਰੀਆ ਸ਼ਾਮਲ ਸਨ । ਡੀ. ਸੀ. ਪੀ. (ਸਿਟੀ) ਆਦਿਤਿਆ ਐਸ. ਵਾਰੀਆ ਨੇ ਦਸਿਆ ਕਿ ਉਕਤ ਵਿਅਕਤੀਆਂ ਵਿਰੁੱਧ ਧਾਰਾ 109, 191 ਦੇ ਨਾਲ-ਨਾਲ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ ।

Read More : ਫ਼ਰੀਦਾਬਾਦ ਦੇ ਬੱਲਭਗੜ੍ਹ ਵਿੱਚ ਵਿਅਕਤੀ ਦਾ ਕਤਲ, ਦੂਜਾ ਵਿਅਕਤੀ ਗੰਭੀਰ ਜ਼ਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *