ਵਿਆਹ ਤੋਂ ਨਾ ਕਰਨ ਤੇ ਪ੍ਰੇਮਿਕਾ ਨੂੰ ਖੱਡ ਚ ਧੱਕਾ ਦੇਣ ‘ਤੇ ਹੋਈ ਮੌਤ

Kohlapur Dies

ਪੂਣੇ, 13 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਕੋਲਾਪੁਰ ਵਿਖੇ ਇਕ ਪ੍ਰੇਮੀ ਵਲੋਂ ਆਪਣੀ ਪ੍ਰੇਮਿਕਾ ਨੂੰ ਵਿਆਹ ਤੋਂ ਇਨਕਾਰ ਕਰਨ ‘ਤੇ ਖੱਡ ਵਿਚ ਧੱਕਾ ਦੇ ਕੇ ਮਾਰ (Murder) ਦਿੱਤਾ ਹੈ ।

ਕੌਣ ਹੈ ਇਹ ਲੜਕੀ ਜੋ ਉਤਾਰ ਦਿੱਤੀ ਗਈ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਕੋਲ੍ਹਾਪੁਰ ਜਿ਼ਲੇ (Kolhapur district) ਵਿਚ ਜੋ ਇਕ ਵਿਅਕਤੀ ਵਲੋਂ ਆਪਣੀ 23 ਸਾਲਾ ਪ੍ਰੇਮਿਕਾ ਨੂੰ ਡੂੰਘੀ ਖੱਡ ਵਿਚ ਕਥਿਤ ਤੌਰ ‘ਤੇ ਧੱਕਾ ਨੂੰ ਡੂੰਘੀ ਦੇ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ ਵਿਚ ਪੁਲਸ ਨੇ ਤਰੰਨੁਮ ਦੀ ਲਾਸ਼ ਨਾਇਕਵਾੜੀ ਝਰਨੇ ਨੇੜੇ ਖੱਡ ਵਿਚੋਂ ਬਰਾਮਦ ਕਰ ਲਈ ਹੈ ।

ਕੌਣ ਹੈ ਇਹ ਲੜਕਾ ਜਿਸਨੇ ਕਰ ਦਿੱਤਾ ਕਤਲ

ਪ੍ਰਾਪਤ ਸੂਚਨਾ ਮੁਤਾਬਕ ਕੋਲਾਪੁਰ ਜਿਲੇ ਵਿਚ ਪ੍ਰੇਮਿਕਾ ਵਲੋਂ ਵਿਆਹ ਤੋਂ ਇਨਕਾਰ (Refusal of marriage) ਕਰਨ ‘ਤੇ ਜੋ ਇਕ ਪ੍ਰੇਮੀ ਲੜਕੇ ਵਲੋਂ ਆਪਣੀ ਹੀ ਪ੍ਰੇਮਿਕਾ ਨੂੰ ਡੂੰਘੀ ਖੱਡ ਵਿਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਵਿਚ ਲੜਕੇ ਦੀ ਪਛਾਣ ਸ਼੍ਰੀਪਦ ਵਡਾਰ (25) ਦੇ ਤੌਰ ਤੇ ਹੋਈ ਹੈ ਜਿਸਨੂੰ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਕੀ ਦੱਸਿਆ ਪੁਲਸ ਥਾਣੇ ਦੇ ਇੰਸਪੈਕਟਰ ਨੇ

ਭੂਦਰਗੜ੍ਹ ਪੁਲਸ ਥਾਣੇ ਦੇ ਇੰਸਪੈਕਟਰ ਸੰਦੀਪ ਜਗਤਾਪ ਨੇ ਦੱਸਿਆ ਕਿ ਇਹ ਘਟਨਾ 9 ਅਕਤੂਬਰ ਦੀ ਦੁਪਹਿਰ ਨੂੰ ਵਾਪਰੀ, ਜਦੋਂ ਸ਼੍ਰੀਪਦ ਵਡਾਰ ਤਰੰਨੁਮ ਨੂੰ ਭੂਦਰਗੜ੍ਹ ਤਾਲੁਕਾ ਦੇ ਪਾਟਗਾਓਂ ਨੇੜੇ ਇਕ ਸੈਰ-ਸਪਾਟਾ ਕੇਂਦਰ (ਟੂਰਿਸਟ ਸਪੌਟ) ‘ਤੇ ਲੈ ਗਿਆ ਸੀ । ਗਾਰਗੋਟੀ ਕਸਬੇ ਦੇ ਰਹਿਣ ਵਾਲੇ ਵਡਾਰ ਅਤੇ ਤਰੰਨੁਮ ਵਿਚਾਲੇ ਪਿਛਲੇ 4 ਤੋਂ 5 ਸਾਲਾਂ ਤੋਂ ਪ੍ਰੇਮ ਸਬੰਧ ਸਨ ਪਰ 4 ਮਹੀਨੇ ਪਹਿਲਾਂ ਪੀੜਤਾ ਦਾ ਵਿਆਹ ਕਿਸੇ ਹੋਰ ਥਾਂ ਤੈਅ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਵਡਾਰ ਤੋਂ ਦੂਰੀ ਬਣਾਉਣ ਲੱਗ ਪਈ ਸੀ ।

Read More : ਡਾਇਨ ਹੋਣ ਦਾ ਦੋਸ਼ ਲਗਾ ਕੇ ਕੀਤੀ ਬਜ਼ੁਰਗ ਔਰਤ ਦੀ ਕੁੱਟ-ਕੁੱਟ ਕੇ ਹੱਤਿਆ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਵਿਆਹ ਤੋਂ ਨਾ ਕਰਨ ਤੇ ਪ੍ਰੇਮਿਕਾ ਨੂੰ ਖੱਡ ਚ ਧੱਕਾ ਦੇਣ ‘ਤੇ ਹੋਈ ਮੌਤ”

Leave a Reply

Your email address will not be published. Required fields are marked *