ਡਾਇਨ ਹੋਣ ਦਾ ਦੋਸ਼ ਲਗਾ ਕੇ ਕੀਤੀ ਬਜ਼ੁਰਗ ਔਰਤ ਦੀ ਕੁੱਟ-ਕੁੱਟ ਕੇ ਹੱਤਿਆ

Beaten Death

ਮੁਜ਼ੱਫਰਪੁਰ, 13 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਵਿਖੇ ਇਕ ਔਰਤ ਨੂੰ ਡਾਇਨ ਹੋਣ ਦੇ ਸ਼ੱਕ ਹੇਠ ਕੁੱਟ-ਕੁੱਟ ਕੇ ਹੀ ਉਸਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਮੁਜ਼ੱਫਰਪੁਰ ਜਿ਼ਲੇ (Muzaffarpur district) ‘ਚ ਜੋ ਇਕ ਬਜ਼ੁਰਗ ਔਰਤ ‘ਤੇ ਡਾਇਣ ਹੋਣ ਦਾ ਦੋਸ਼ ਲਗਾ ਕੇ ਕਥਿਤ ਤੌਰ ‘ਤੇ ਕੁੱਟ-ਕੁੱਟ (beaten) ਕੇ ਹੱਤਿਆ ਕਰ ਦਿੱਤੀ ਗਈ ਸਬੰਧੀ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਸੋਮਵਾਰ ਕਿਹਾ ਕਿ ਇਹ ਘਟਨਾ ਐਤਵਾਰ ਜ਼ਿਲੇ ਦੇ ਕੱਚੀ-ਪੱਕੀ ਥਾਣਾ ਖੇਤਰ ‘ਚ ਵਾਪਰੀ ।

ਪੁਲਸ ਨੇ ਮੰਗੀ ਹੈ ਮ੍ਰਿਤਕ ਮਹਿਲਾ ਦੇ ਪੁੱਤਰ ਤੋਂ ਸਿ਼ਕਾਇਤ

ਸਾਈਬਰ ਬਰਾਂਚ ਦੇ ਡੀ. ਐੱਸ. ਪੀ. ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਔਰਤ ਦੀ ਡਾਇਨ ਹੋਣ (Being a witch) ਦੇ ਸ਼ੱਕ ਹੇਠ ਹੱਤਿਆ ਕਰ ਦਿੱਤੀ ਗਈ ਹੈ । ਜਾਣਕਾਰੀ ਮਿਲਣ ਤੋਂ ਬਾਅਦ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ ਤੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ । ਪੁਲਸ ਨੇ ਮ੍ਰਿਤਕ ਦੇ ਪੁੱਤਰ ਕੋਲੋਂ ਲਿਖਤੀ ਸਿ਼ਕਾਇਤ ਮੰਗੀ ਹੈ ।ਸਿ਼ਕਾਇਤ ਮਿਲਣ ਤੋਂ ਬਾਅਦ ਰਿਪੋਰਟ ਦਰਜ ਕੀਤੀ ਜਾਵੇਗੀ । ਮ੍ਰਿਤਕਾ ਦਾ ਨਾਂ ਤੇ ਉਮਰ ਬਾਰੇ ਪਤਾ ਨਹੀਂ ਲੱਗ ਸਕਿਆ ।

Read More : ਸੀਤਾਪੁਰ ਚ ਜਾਇਦਾਦ ਦੇ ਵਿਵਾਦ ਚ ਤੇਲ ਕਾਰੋਬਾਰੀ ਦੀ ਕੁੱਟ-ਕੁੱਟ ਕੇ ਹੱਤਿਆ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਡਾਇਨ ਹੋਣ ਦਾ ਦੋਸ਼ ਲਗਾ ਕੇ ਕੀਤੀ ਬਜ਼ੁਰਗ ਔਰਤ ਦੀ ਕੁੱਟ-ਕੁੱਟ ਕੇ ਹੱਤਿਆ”

Leave a Reply

Your email address will not be published. Required fields are marked *