ਹੋਮ ਗਾਰਡ ਦੇ ਜਵਾਨ ਨੇ ਪਤਨੀ ਤੇ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ

Lukhnow Murder

ਲਖਨਊ, 10 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਦੇ ਕ੍ਰਿਸ਼ਨਾ ਨਗਰ ਵਿਖੇ ਇਕ ਵਿਅਕਤੀ ਵਲੋਂ ਪਤਨੀ ਅਤੇ ਬੇਟੀ ਦਾ ਕਤਲ (Murder) ਕਰ ਦਿੱਤਾ ਹੈ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਲਖਨਊ (Lucknow) ਦੇ ਕ੍ਰਿਸ਼ਨਾ ਨਗਰ ਇਲਾਕੇ `ਚ ਜੋ ਹੋਮ ਗਾਰਡ ਦੇ ਇੱਕ ਜਵਾਨ ਵਲੋਂ ਕਥਿਤ ਤੌਰ `ਤੇ ਆਪਣੀ ਪਤਨੀ ਤੇ ਧੀ ਦਾ ਗਲਾ ਘੁੱਟ (Stranglehold) ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਪੁਲਸ ਨੇ ਮੁਲਜ਼ਮ ਰਵਿੰਦਰ ਸ਼ੰਕਰ (56) ਨੂੰ ਹਿਰਾਸਤ `ਚ ਲੈ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।

ਕੌਣ ਕੌਣ ਹਨ ਦੋਵੇਂ ਜਣੀਆਂ

ਪੁਲਸ ਅਨੁਸਾਰ ਸ਼ੁੱਕਰਵਾਰ ਸਵੇਰੇ ਛੇ ਵਜੇ ਦੇ ਕਰੀਬ ਡਾਇਲ-112 ਰਾਹੀਂ ਜਵਾਨ ਦੇ ਘਰ 2 ਔਰਤਾਂ ਦੇ ਕਤਲ ਬਾਰੇ ਇਕ ਕਾਲ ਆਈ । ਪੁਲਸ ਮੌਕੇ `ਤੇ ਪਹੁੰਚੀ ਤੇ ਜਵਾਨ ਦੀ ਪਤਨੀ ਸਿ਼ਆਮਾ ਦੁਲਾਰੀ (50) ਤੇ ਧੀ ਪੂਜਾ ਸਾਹੂ (32) ਦੀਆਂ ਲਾਸ਼ਾਂ ਬਰਾਮਦ ਕੀਤੀਆਂ । ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਅਕਸਰ ਆਪਣੀ ਪਤਨੀ ਨਾਲ ਝਗੜਾ ਕਰਦਾ ਸੀ । ਧੀ ਦਾ 2 ਵਾਰ ਤਲਾਕ ਹੋ ਚੁੱਕਾ ਸੀ ਤੇ ਉਹ ਆਪਣੇ ਮਾਤਾ-ਪਿਤਾ ਕੋਲ ਰਹਿ ਰਹੀ ਸੀ । ਸੀਨੀਅਰ ਪੁਲਸ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ । ਫਾਰੈਂਸਿਕ ਟੀਮ ਨੇ ਸਬੂਤ ਇਕੱਠੇ ਕੀਤੇ । ਪੰਚਨਾਮਾ ਪੂਰਾ ਕਰਨ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ।

Read More : ਦਿਨ ਦਿਹਾੜੇ ਘਰ ਵਿਚ ਵੜ ਕੇ ਤੇਜ ਹਥਿਆਰਾਂ ਨਾਲ ਪਾਸਟਰ ਦਾ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *