ਹਾਈਕੋਰਟ ਨੇ ਡੀ. ਏ. ਮਾਮਲੇ ਦੀ ਸੁਣਵਾਈ ਡਵੀਜ਼ਨ ਬੈਂਚ ਨੂੰ ਸੌਂਪੀ

High Court

ਚੰਡੀਗੜ੍ਹ, 9 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਨੇ ਡੀ. ਏ. ਮਾਮਲੇ ਦੀ ਸੁਣਵਾਈ ਡਵੀਜਨ ਬੈਂਚ ਨੂੰ ਸੌਂਪ ਦਿੱਤੀ ਹੈ।

ਕਦੋਂ ਹੋਵੇਗੀ ਅਗਲੀ ਸੁਣਵਾਈ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ. ਏ.) ਨਾਲ ਸਬੰਧਤ ਜੋ ਅਦਾਲਤੀ ਮਾਣਹਾਨੀ ਮਾਮਲਿਆਂ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਾਰੀਆਂ ਚਾਰ ਅਰਜ਼ੀਆਂ ਨੂੰ ਇਕੱਠੇ ਸੁਣਨ ਲਈ ਰੋਸਟਰ ਅਨੁਸਾਰ ਡਵੀਜ਼ਨ ਬੈਂਚ (Division Bench) (ਕ੍ਰਿਮੀਨਲ ਕੰਟੈਂਪਟ ਬੈਂਚ) ਕੋਲ ਭੇਜਣ ਦੇ ਨਿਰਦੇਸ਼ ਦਿੱਤੇ ਹਨ ਦੇ ਚਲਦਿਆਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ (Next hearing) ਸੋਮਵਾਰ ਅਕਤੂਬਰ 12 ਨੂੰ ਹੋਵੇਗੀ ।

ਅਦਾਲਤ ਨੇ ਨਹੀਂ ਕੀਤੀ ਮੁੱਖ ਸਕੱਤਰ ਦੀ ਮੁਆਫੀ ਮਨਜ਼ੂਰ

ਪ੍ਰਾਪਤ ਸੂਚਨਾ ਮੁਤਾਬਕ ਹਾਈਕੋਰਟ ਵਿਚ ਸੁਣਵਾਈ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਜੋ ਕਿ ਅਦਾਲਤ ਵਿਚ ਪੇਸ਼ ਰਹੇ ਵਲੋਂ ਸੁਣਵਾਈ ਦੌਰਾਨ ਵਕੀਲ ਰਾਹੀਂ ਮੁਆਫ਼ੀ ਮੰਗਣ ਦੀ ਪੇਸ਼ਕਸ਼ ਕੀਤੀ ਗਈ ਪਰ ਅਦਾਲਤ ਨੇ ਇਸ ਨੂੰ ਸਵੀਕਾਰ ਨਾ ਕਰਦਿਆਂ ਸਿਰਫ਼ ਰਿਕਾਰਡ `ਤੇ ਲਿਆ ਅਤੇ ਸਪੱਸ਼ਟ ਕੀਤਾ ਕਿ ਮੁਆਫ਼ੀ `ਤੇ ਵਿਚਾਰ ਅਗਲਾ ਬੈਂਚ ਹੀ ਕਰੇਗਾ । ਜਿਕਰਯੋਗ ਹੈ ਕਿ ਸੁਣਵਾਈ ਦੌਰਾਨ ਪਟੀਸ਼ਨਰਾਂ ਵੱਲੋਂ ਅਦਾਲਤ ਵਿੱਚ ਸਰਕਾਰ ਖਿ਼ਲਾਫ਼ ਇਤਰਾਜ਼ ਵੀ ਚੁੱਕਿਆ ਗਿਆ ਕਿ ਮੁਲਾਜ਼ਮਾਂ ਨੂੰ ਡੀ. ਏ. (D.A.) ਦੇਣ ਦੀ ਥਾਂ ਹੋਰਨਾਂ ਸੂਬਿਆਂ ਅਤੇ 27 ਵੱਡੇ ਮੀਡੀਆ ਅਦਾਰਿਆਂ ਵਿੱਚ ਸਰਕਾਰੀ ਖ਼ਰਚੇ `ਤੇ ਇਸ਼ਤਿਹਾਰਬਾਜ਼ੀ ਕੀਤੀ ਗਈ ।

Read More : ਹਾਈਕੋਰਟ ਨੇ ਐਲ. ਪੀ. ਯੂ. ਮਾਮਲੇ ਵਿਚ ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *