ਨਵੀਂ ਦਿੱਲੀ, 30 ਸਤੰਬਰ 2026 : ਜਾਪਾਨ ਦੇ ਨਾਗੋਆ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ-2026 (Asian Games-2026) ਵਿਚ ਅੱਜ ਭਾਰਤ ਦੇਸ਼ ਦੇ ਖਿਡਾਰੀਆਂ ਵਲੋਂ ਤਿੰਨ ਗੋਲਡ ਮੈਡਲ (Gold Medal) ਜਿੱਤੇ ਗਏ ਹਨ ।
ਕਿਸ ਕਿਸ ਨੇ ਜਿੱਤਿਆ ਗੋਲਡ ਮੈਡਲ
ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਨੇ ਜੋ ਅੱਜ ਏਸ਼ੀਅਨ ਖੇਡਾਂ-2026 ਵਿਚ ਬੁੱਧਵਾਰ ਨੂੰ ਚਾਰ ਘੰਟਿਆਂ ਦੇ ਅੰਦਰ ਹੀ 3 ਗੋਲਡ ਮੈਡਲ ਜਿੱਤੇ ਹਨ ਦੇ ਚਲਦਿਆਂ ਇਹ ਗੋਲਡ ਮੈਡਲ ਹਾਸਲ ਕਰਨ ਵਾਲਿਆਂ ਵਿਚ ਚਿਕਿਤਾ ਤਨੀਪਾਰਥੀ ਅਤੇ ਸਾਹਿਲ ਰਾਜੇਸ਼ ਜਾਧਵ ਅਤੇ ਨੀਰੂ ਢਾਂਡਾ ਅਤੇ ਕਿਨਾਨ ਚੇਨਾਈ ਨੇ ਪ੍ਰਾਪਤ ਕੀਤੇ ਹਨ । ਦੱਸਣਯੋਗ ਹੈ ਕਿ ਇਨ੍ਹਾਂ ਸੋਨ ਤਗਮਿਆਂ ਦੇ ਸਹਾਰੇ ਭਾਰਤ ਮੈਡਲ ਸੂਚੀ ਦੇ 8ਵੇਂ ਸਥਾਨ ‘ਤੇ ਆ ਗਿਆ ਹੈ ਅਤੇ ਭਾਰਤ ਨੇ ਹੁਣ ਤੱਕ 57 ਮੈਡਲ ਜਿੱਤ ਲਏ ਹਨ । ਇਨ੍ਹਾਂ ਵਿੱਚ 9 ਗੋਲਡ, 21 ਸਿਲਵਰ ਅਤੇ 27 ਬ੍ਰੋਂਜ਼ ਸ਼ਾਮਲ ਹਨ ।
ਕਿਹੜੀ ਕਿਹੜੀ ਖੇਡ ਵਿਚ ਜਿੱਤੇ ਗਏ ਹਨ ਤਮਗੇ
ਪ੍ਰਾਪਤ ਸੂਚਨਾ ਮੁਤਾਬਕ ਦਿਨ ਦਾ ਪਹਿਲਾ ਸੋਨ ਤਗਮਾ ਲਗਭਗ 7 : 45 ਵਜੇ ਭਾਰਤੀ ਮਹਿਲਾ ਟੀਮ ਨੇ ਤੀਰਅੰਦਾਜ਼ੀ (Archery) ਦੇ ਕੰਪਾਊਂਡ ਈਵੈਂਟ ’ਚ ਦਿਵਾਇਆ । ਇਸੇ ਤਰ੍ਹਾਂ ਚਿਕਿਤਾ ਤਨੀਪਾਰਥੀ ਅਤੇ ਸਾਹਿਲ ਰਾਜੇਸ਼ ਜਾਧਵ ਦੀ ਜੋੜੀ ਮਿਕਸਡ ਈਵੈਂਟ ਵਿੱਚ ਚੈਂਪੀਅਨ ਬਣੀ । ਫਿਰ ਲਗਭਗ 11 : 30 ਵਜੇ ਸ਼ੂਟਿੰਗ ਦੇ ਮਿਕਸਡ ਟ੍ਰੈਪ ਈਵੈਂਟ ਵਿੱਚ ਨੀਰੂ ਢਾਂਡਾ (Neeru Dhanda) ਅਤੇ ਕਿਨਾਨ ਚੇਨਾਈ (Kinan Chennai) ਨੇ ਸੋਨੇ ਦਾ ਤਗਮਾ ਜਿੱਤਿਆ ।
Read More : ਸਤੰਬਰ ਮਹੀਨੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿਚੋਂ ਨੀਰਜ ਚੋਪੜਾ ਹੋਏ ਬਾਹਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
