ਜਲੰਧਰ ਵਿਖੇ ਟਿੱਪਰ-ਮੋਟਰਸਾਈਕਲ ਦੌਰਾਨ ਵਾਪਰੇ ਸੜਕ ਹਾਦਸੇ ਵਿਚ 2 ਦੀ ਮੌਤ

Jalandhar Accident

ਜਲੰਧਰ, 30 ਸਤੰਬਰ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਦੇ ਲੋਹੀਆਂ ਖਾਸ ਵਿਖੇ ਇਕ ਟਿੱਪਰ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੌਰਾਨ ਵਾਪਰੇ ਸੜਕ ਹਾਦਸੇ (Road accidents) ਵਿਚ ਦੋ ਦੀ ਮੌਤ ਹੋ ਗਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਲੋਹੀਆਂ ਖਾਸ ਦੇ ਨੈਸ਼ਨਲ ਹਾਈਵੇ-703 ਦੇ ਨੇੜੇ ਜੋ ਇੱਕ ਟਿੱਪਰ ਤੇ ਮੋਟਰਸਾਈਕਲ (Tipper motorcycle) ਦੀ ਟੱਕਰ ਹੋਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ, ਉਥੇ ਹੀ ਦੋ ਵਿਅਕਤੀ ਜਖਮੀ ਵੀ ਹੋ ਗਏ ਹਨ ਵਾਲਾ ਇਹ ਸੜਕ ਹਾਦਸਾ ਟਿੱਪਰ ਚਾਲਕ ਵਲੋਂ ਤੇਜ ਰਫ਼ਤਾਰ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ।

ਹਾਦਸੇ ਵਿਚ ਜਖਮੀਆਂ ਨੂੰ ਪਹੁੰਚਾਇਆ ਹਸਪਤਾਲ

ਪ੍ਰਾਪਤ ਸੂਚਨਾ ਮੁਤਾਬਕ ਉਕਤ ਵਾਪਰੇ ਸੜਕ ਹਾਦਸੇ ਵਿਚ ਜੋ ਮੋਟਰਸਾਈਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਨੂੰ ਤੁਰੰਤ ਇਲਾਜ ਲਈ ਪੁਲਸ ਅਤੇ ਮੌਕੇ ‘ਤੇ ਮੌਜੂਦ ਲੋਕਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਇਸੇ ਸੜਕ ਹਾਦਸੇ ਵਿਚ ਜਖਮੀ ਦੋ ਹੋਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।

ਪੁਲਸ ਨੇ ਕਰ ਦਿੱਤੀ ਹੈ ਟਿੱਪਰ ਚਾਲਕ ਵਿਰੁੱਧ ਕਾਰਵਾਈ ਸ਼ੁਰੂ

ਜਲੰਧਰ ਵਿਖੇ ਵਾਪਰੇ ਉਕਤ ਸੜਕ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਿੱਪਰ ਚਾਲਕ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰਦਿਆਂ ਟਿੱਪਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ । ਜਦੋਂ ਕਿ ਦੋਵੇਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਦੇ ਮੁਰਦਾਘਰ ਵਿਖੇ ਰੱਖਵਾਇਆ ਗਿਆ ਹੈ ।

Read More : ਟਰੱਕ-ਮੋਟਰਸਾਈਕਲ ਸੜਕ ਹਾਦਸੇ ਵਿਚ ਪਿਤਾ-ਪੁੱਤਰ ਦੀ ਮੌਤ ਤੇ ਮਾਂ ਜਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *