ਪਿੰਡ ਸੀਹੀ ਵਿਖੇ ਬੋਰਵੈਲ ਵਿਚ ਡਿੱਗੀ ਮਾਸੂਮ ਬੱਚੀ ਦੀ ਹੋਈ ਮੌਤ

Faridabaad Borwell

ਫਰੀਦਾਬਾਦ, 28 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੇ ਪਿੰਡ ਸੀਹੀ ਵਿਖੇ ਖੇਡਦੇ-ਖੇਡਦੇ ਬੋਰਵੈਲ ਵਿਚ ਡਿੱਗੀ ਮਾਸੂਮ ਬੱਚੀ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਿੰਨੇ ਫੁੱਟ ਡੂੰਘੇ ਬੋਰਵੈਲ ਵਿਚ ਡਿੱਗ ਗਈ ਸੀ ਬੱਚੀ

ਮਿਲੀ ਜਾਣਕਾਰੀ ਅਨੁਸਾਰ ਬੱਚੀ ਨੇਹਾ ਜੋ ਕਿ ਪਿੰਡ ਸੀਹੀ (Village Sihi) ਵਿਖੇ ਬੀਤੇ ਦਿਨੀਂ ਖੇਡਦੇ-ਖੇਡਦੇ ਖੁੱਲ੍ਹੇ ਪਏ ਬੋਰਵੈਲ ਵਿਚ ਡਿੱਗ ਗਈ ਸੀ ਉਸ ਦੀ ਬੋਰਵੈਲ ਦੀ ਡੂੰਘਾਈ 300 ਫੁੱਟ ਦੱਸੀ ਜਾ ਰਹੀ ਹੈ, ਜਿਸਨੂੰ ਬਚਾਉਣ ਲਈ ਐਸ. ਡੀ. ਆਰ. ਐਫ., ਐਨ. ਡੀ. ਆਰ. ਐਫ., ਨਗਰ ਨਿਗਮ, ਸਿਹਤ ਵਿਭਾਗ ਅਤੇ ਹਰਿਆਣਾ ਪੁਲਸ ਦੀਆਂ ਟੀਮਾਂ ਨੇ ਬਚਾਅ ਕਾਰਜ ਜੰਗੀ ਪੱਧਰ ‘ਤੇ ਕੀਤੇ ਪਰ ਬੱਚੀ ਨੂੰ ਨਹੀਂ ਬਚਾਇਆ ਜਾ ਸਕਿਆ ।

ਬੱਚੀ ਦਾ ਕੀਤਾ ਜਾਵੇਗਾ ਪੋਸਟਮਾਰਟਮ

ਉਪਰੋਕਤ ਵਾਪਰੇ ਘਟਨਾਕ੍ਰਮ ਵਿਚ ਮੌਤ ਦੇ ਘਾਟ ਉਤਰੀ ਮਾਸੂਮ ਬੱਚੀ ਦਾ ਡਾਕਟਰਾਂ ਵਲੋਂ ਪੋਸਟਮਾਰਟਮ (Postmortem) ਵੀ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੱਚੀ ਦੀ ਮੌਤ ਦਾ ਕੀ ਕਾਰਨ ਰਿਹਾ ਹੈ । ਦੱਸਣਯੋਗ ਹੈ ਕਿ ਸ਼ੁਰੂਆਤੀ ਸਮੇਂ ਵਿਚ ਤਾਂ ਬੱਚੀ ਦੇ ਰੌਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਪਰ ਕੁੱਝ ਸਮੇਂ ਤੋਂ ਬਾਅਦ ਹੀ ਆਵਾਜਾਂ ਆਉਣੀਆਂ ਬੰਦ ਹੋ ਗਈਆਂ ਸਨ ।

ਕੀ ਦੱਸਿਆ ਐਸ. ਡੀ. ਆਰ. ਐਫ. ਅਧਿਕਾਰੀਆਂ ਨੇ

ਐਸ. ਡੀ. ਆਰ. ਐਫ. ਅਧਿਕਾਰੀਆਂ (S. D. R. F. officials) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਵੈਲ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਸੀ ਪਰ 125 ਫੁੱਟ ਦੀ ਡੂੰਘਾਈ ਤੇ ਬੋਰਵੈਲ (Borewell) ਵਿਚ ਪਾਣੀ ਭਰਿਆ ਹੋਇਆ ਸੀ, ਜਿਸ ਕਾਰਨ ਬਚਾਓ ਮੁਹਿੰਮ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਦੱਸਿਆ ਕਿ ਬੱਚੀ ਦਾ ਸਿਰ ਹੇਠਾਂ ਵੱਲ ਸੀ, ਜਿਸਦੇ ਚਲਦਿਆਂ ਬਹੁਤ ਸਮੇਂ ਬਾਅਦ ਜਾ ਕੇ ਬੱਚੀ ਨੂੰ ਉਸਦੇ ਪੈਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ।

Read More : ਖੇਤਾਂ ਵਿਚ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਹੋਈ ਦੋ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *