ਭਾਰਤੀ ਹਾਕੀ ਟੀਮ ਨੇ ਕੀਤੀ ਦੱਖਣੀ ਕੋਰੀਆ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ

Hockey Team

ਜਾਪਾਨ, 24 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਆ ਵਿਖੇੇ ਹੋ ਰਹੀਆਂ ਏਸ਼ੀਆਈ ਖੇਡਾਂ-2026 (Asian Games 2026) ਵਿਚ ਭਾਰਤੀ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ।

ਕਿੰਨੀਆਂ ਦੌੜਾਂ ਨਾਲ ਹਰਾਇਆ ਹੈ ਭਾਰਤ ਨੇ ਦੱਖਣੀ ਕੋਰੀਆ ਨੂੰ

ਮਿਲੀ ਜਾਣਕਾਰੀ ਅਨੁਸਾਰ ਪੁਰਸ਼ ਹਾਕੀ ਵਿੱਚ ਪੂਲ-ਏ ਦੇ ਮੈਚ ਵਿੱਚ ਭਾਰਤੀ ਹਾਕੀ ਟੀਮ ਨੇ ਦੱਖਣੀ ਕੋਰੀਆ (South Korea) ਨੂੰ 8-2 ਨਾਲ ਹਰਾ ਦਿੱਤਾ । ਭਾਰਤ ਨੇ ਕੋਰੀਆ ‘ਤੇ ਹਾਫ ਟਾਈਮ ਤੱਕ 5-0 ਦੀ ਲੀਡ ਬਣਾ ਲਈ ਸੀ । ਭਾਰਤ ਲਈ ਸ਼ਿਲਾਨੰਦ ਲਾਕੜਾ ਨੇ ਚੌਥੇ ਮਿੰਟ ਅਤੇ ਸੁਖਜੀਤ ਸਿੰਘ ਨੇ ਨਵੇਂ ਮਿੰਟ ਵਿੱਚ ਗੋਲ ਕੀਤੇ । ਕਪਤਾਨ ਹਰਮਨਪ੍ਰੀਤ ਸਿੰਘ ਨੇ 11ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ 3-0 ਨਾਲ ਅੱਗੇ ਕਰ ਦਿੱਤਾ । ਇਸ ਤੋਂ ਇੱਕ ਮਿੰਟ ਬਾਅਦ ਅਭਿਸ਼ੇਕ ਨੇ ਗੋਲ ਕੀਤਾ । ਫਿਰ ਦਿਲਪ੍ਰੀਤ ਸਿੰਘ ਨੇ 26ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 5-0 ਨਾਲ ਅੱਗੇ ਕਰ ਦਿੱਤਾ ।

ਭਾਰਤ ਨੇ ਤੀਸਰੇ ਕੁਆਰਟਰ ਵਿਚ ਕਿੰਨੇ ਗੋਲ ਕੀਤੇ

ਤੀਜੇ ਕੁਆਰਟਰ ਵਿੱਚ ਭਾਰਤ ਨੇ ਦੋ ਹੋਰ ਗੋਲ ਕੀਤੇ, ਜਦੋਂ ਕਿ ਕੋਰੀਆ ਵੱਲੋਂ ਵੀ ਪਹਿਲਾ ਗੋਲ ਹੋਇਆ । ਭਾਰਤ ਵੱਲੋਂ ਦਿਲਪ੍ਰੀਤ ਨੇ 32ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਅਤੇ ਅਭਿਸ਼ੇਕ ਨੇ 38ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕੀਤਾ । ਦੱਖਣੀ ਕੋਰੀਆ ਵੱਲੋਂ ਇਕਲੌਤਾ ਗੋਲ ਕਿਮ ਜੈਹੋ ਨੇ 42ਵੇਂ ਮਿੰਟ ਵਿੱਚ ਕੀਤਾ । ਤੀਜੇ ਕੁਆਰਟਰ ਤੱਕ ਭਾਰਤ 7-1 ਨਾਲ ਅੱਗੇ ਸੀ ।

ਖੇਡ ਦੇ ਅਖੀਰ ਤੱਕ ਬਣੀ ਰਹੀ 8-2 ਦੀ ਸਕੋਰ ਲਾਈਨ

ਫਿਰ ਚੌਥੇ ਕੁਆਰਟਰ ਵਿੱਚ ਦੱਖਣੀ ਕੋਰੀਆ ਵੱਲੋਂ ਕਿਮ ਯੋਂਗਬੋਕ ਨੇ 52ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 7-2 ਕਰ ਦਿੱਤਾ । ਉੱਥੇ ਹੀ ਰਜਿੰਦਰ ਸਿੰਘ ਨੇ 60ਵੇਂ ਮਿੰਟ ਵਿੱਚ ਗੋਲ ਕੀਤਾ ਅਤੇ ਸਕੋਰ 8-2 ਕਰ ਦਿੱਤਾ । ਅੰਤ ਤੱਕ ਇਹੋ ਸਕੋਰਲਾਈਨ ਰਹੀ ਅਤੇ ਭਾਰਤੀ ਹਾਕੀ ਟੀਮ (Indian Hockey Team) ਨੇ ਜਿੱਤ ਹਾਸਲ ਕੀਤੀ । ਹੁਣ ਪੂਲ ਸਟੇਜ ਵਿੱਚ ਹੀ ਭਾਰਤ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ । ਭਾਰਤ ਦੀਆਂ ਨਜ਼ਰਾਂ ਏਸ਼ੀਅਨ ਗੇਮਜ਼ ਵਿੱਚ ਗੋਲਡ ਜਿੱਤ ਕੇ 2028 ਲਾਸ ਏਂਜਲਿਸ ਓਲੰਪਿਕ ਲਈ ਸਿੱਧਾ ਕੁਆਲੀਫਿਕੇਸ਼ਨ ਹਾਸਲ ਕਰਨ `ਤੇ ਹਨ ।

Read More : ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *