ਵਿਧਾਇਕ ਦੇ ਫਾਰਮ ਹਾਊਸ ‘ਤੇ ਪੁਲਸ ਮੁਲਾਜਮਾਂ ਨੇ ਕੀਤਾ ਮਹਿਲਾ ਨਾਲ ਬਲਾਤਕਾਰ

Rape

ਉਤਰਾਖੰਡ, 24 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਹਰਿਦੁਆਰ ਦੇ ਖਾਲਪੁਰ ਹਲਕੇ ਤੋਂ ਵਿਧਾਇਕ ਦੇ ਫਾਰਮ ਹਾਊਸ ‘ਤੇ ਚਾਰ ਮੁਲਾਜਮਾਂ ਵਲੋਂ ਔਰਤ ਨਾਲ ਬਲਾਤਕਾਰ (Rape) ਕੀਤਾ ਗਿਆ ਹੈ ।

ਕੌਣ ਕੌਣ ਹਨ ਚਾਰੋਂ ਪੁਲਸ ਮੁਲਾਜਮ

ਮਿਲੀ ਜਾਣਕਾਰੀ ਅਨੁਸਾਰ ਜਿਲਾ ਹਰਿਦੁਆਰ ਦੇ ਵਿਧਾਨ ਸਭਾ ਹਲਕਾ ਖਾਨਪੁਰ ਤੋਂ ਜੋ ਆਜਾਦ ਵਿਧਾਇਕ ਦੇ ਫਾਰਮ ਹਾਊਸ ‘ਤੇ ਇਕ ਮਹਿਲਾ ਨਾਲ ਚਾਰ ਪੁਲਸ ਮੁਲਾਜਮਾਂ ਵਲੋਂ ਬਲਾਤਕਾਰ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲੇ ਮਾਮਲੇ ਵਿਚ ਚਾਰੋਂ ਪੁਲਸ ਮੁਲਾਜਮਾਂ ਦੀ ਪਛਾਣ ਸਬ-ਇੰਸਪੈਕਟਰ, ਇੱਕ ਹੈੱਡ ਕਾਂਸਟੇਬਲ ਅਤੇ ਦੋ ਸੀ. ਆਰ. ਪੀ. ਐਫ. ਮੁਲਾਜਮਾਂ ਦੇ ਤੌਰ ‘ਤੇ ਹੋਈ ਹੈ ।

ਕੀ ਸਾਹਮਣੇ ਆਇਆ ਪੁਲਸ ਮੁਤਾਬਕ

ਪੁਲਸ ਅਨੁਸਾਰ ਹਰਿਆਣਾ ਦੇ ਫਤਿਹਾਬਾਦ ਦੀ ਰਹਿਣ ਵਾਲੀ ਜਿਸ 23 ਸਾਲਾ ਮਹਿਲਾ ਨੇ ਉਪਰੋਕਤ ਚਾਰ ਪੁਲਸ ਮੁਲਾਜਮਾਂ ‘ਤੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਉਨ੍ਹਾਂ ਅਨੁਸਾਰ ਮੁਜ਼ੱਫਰਨਗਰ ਦੇ ਸੀ. ਆਰ. ਪੀ. ਐਫ. ਹੈੱਡ ਕਾਂਸਟੇਬਲ ਮੋਹਿਤ ਨੇ ਔਰਤ ਨੂੰ ਸੋਨੀਪਤ ਤੋਂ ਆਪਣੀ ਬ੍ਰੇਜ਼ਾ ਕਾਰ ਵਿੱਚ ਬਿਠਾਇਆ ਅਤੇ ਅਮਰੋਹਾ ਲੈ ਆਇਆ । ਇਸ ਮੌਕੇ ਉਸ ਦੇ ਨਾਲ ਸੀ. ਆਰ. ਪੀ. ਐਫ. ਇੰਸਪੈਕਟਰ ਲਾਲਾ ਰਾਮ ਵੀ ਮੌਜੂਦ ਸੀ ।

ਹੋਰ ਕੀ ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ ਉਪਰੋਕਤ ਦੋਵੇਂ ਵਿਅਕਤੀ ਔਰਤ ਨੂੰ ਝੁਲਪੁਰੀ ਪਿੰਡ ਨੇੜੇ ਇੱਕ ਫਾਰਮਹਾਊਸ ‘ਤੇ ਲੈ ਗਏ ਜੋ ਕਿ ਖਾਨਪੁਰ ਦੇ ਵਿਧਾਇਕ ਉਮੇਸ਼ ਸ਼ਰਮਾ ਦਾ ਹੈ । ਦੋਸ਼ ਹੈ ਕਿ ਮੰਗਲਵਾਰ ਰਾਤ ਨੂੰ ਸਬ-ਇੰਸਪੈਕਟਰ ਸੰਜੇ ਤੋਮਰ ਅਤੇ ਹੈੱਡ ਕਾਂਸਟੇਬਲ ਪ੍ਰਮੋਦ ਮਲਿਕ ਵੀ ਫਾਰਮਹਾਊਸ ‘ਤੇ ਪਹੁੰਚੇ, ਉੱਥੇ ਚਾਰੇ ਵਿਅਕਤੀਆਂ ਨੇ ਸ਼ਰਾਬ ਪੀਤੀ ਅਤੇ ਇਸ ਤੋਂ ਬਾਅਦ ਉਹ ਇੱਕ ਕਮਰੇ ਵਿੱਚ ਗਏ ਅਤੇ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਉਪਰੋਕਤ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਸਬੰਧੀ ਪੁਲਸ ਅਧਿਕਾਰੀਆਂ ਵਲੋਂ ਮਹਿਲਾ ਵਲੋਂ ਦਿੱਤੀ ਗਈ ਸਿ਼ਕਾਇਤ ਦੇ ਆਧਾਰ ‘ਤੇ ਚਾਰੋਂ ਪੁਲਸ ਮੁਲਾਜਮਾਂ ਵਿਰੁੱਧ ਕੇਸ ਦਰਜ (Case registered) ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਜਿਸ ਰਾਤ ਸਮੁੱਚਾ ਘਟਨਾਕ੍ਰਮ ਵਾਪਰਿਆ ਉਸੇ ਰਾਤ ਹੀ ਬਲਾਤਕਾਰ ਦੀ ਪੀੜ੍ਹਤ ਮਹਿਲਾ ਵਲੋਂ ਅਮਰੋਹਾ ਪੁਲਸ ਦੇ ਫੋਨ ਨੰਬਰ ਲੱਭ ਕੇ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਸੀ ।

Read More : ਸੀ. ਆਈ. ਏ. ਵਲੋਂ ਲੜਕੀ ਨਾਲ ਬਲਾਤਕਾਰ ਦੀ ਕੋਸਿ਼ਸ਼ ਕਰਨ ਵਾਲਾ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *