ਗੁਹਾਟੀ, 23 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ (Assam Chief Minister Himmat Biswa Sarma) ਨੇ ਦਾਅਵਾ ਕੀਤਾ ਕਿ `ਮੀਆਂ’ ਇਕਜੁੱਟ ਹੋ ਕੇ ਵੋਟ ਪਾਉਂਦੇ ਹਨ, ਜਿਸ ਨਾਲ ਉਹ ਰਾਜਨੀਤਕ ਤੌਰ `ਤੇ ਮਜ਼ਬੂਤ ਹੁੰਦੇ ਹਨ, ਜਦੋਂ ਕਿ `ਸਾਡੇ ਲੋਕਾਂ` ਦੀਆਂ ਵੈਟਾਂ ਖਿੰਡੀਆਂ ਹੋਈਆਂ ਹਨ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੇਠਲੇ ਆਸਾਮ ਭਾਵ ਬ੍ਰਹਮ ਪੁੱਤਰ ਘਾਟੀ ਦੇ ਪੱਛਮੀ ਜ਼ਿਲਿਆਂ (Western districts) ਤੋਂ ਗੈਰ-ਕਾਨੂੰਨੀ ਤੌਰ `ਤੇ ਵਸਣ ਵਾਲਿਆਂ ਨੂੰ `ਹੋਰ ਅੱਗੇ ਵਧਣ ਤੋਂ ਰੋਕਣ’ ਲਈ ਉਨ੍ਹਾਂ `ਤੇ ਲਗਾਤਾਰ ਦਬਾਅ ਬਣਾਏ ਰੱਖਣਾ ਹੋਵੇਗਾ ।
ਹੇਠਲੇ ਆਸਾਮ ਨੂੰ ਉਨ੍ਹਾਂ ਤੋਂ ਵਾਪਸ ਨਹੀਂ ਲਿਆ ਜਾ ਸਕਦਾ
`ਮੀਆਂ` ਮੂਲ ਤੌਰ `ਤੇ ਆਸਾਮ ਵਿਚ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਅਤੇ ਗੈਰ-ਬੰਗਲਾਦੇਸ਼ੀ ਲੋਕ (Non-Bangladeshi people) ਆਮ ਤੌਰ `ਤੇ ਉਨ੍ਹਾਂ ਨੂੰ ਬੰਗਲਾਦੇਸ਼ੀ ਘੁਸਪੈਠੀਏ (Bangladeshi infiltrators) ਮੰਨਦੇ ਹਨ । ਮੁੱਖ ਮੰਤਰੀ ਨੇ ਸੂਬੇ ਦੇ ਕਈ ਹਿੱਸਿਆਂ ਵਿਚ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਦੇ ਬਹੁ-ਗਿਣਤੀ ਹੋ ਜਾਣ ਵੱਲ ਅਸਿੱਧੇ ਤੌਰ `ਤੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਹੇਠਲੇ ਆਸਾਮ ਨੂੰ ਉਨ੍ਹਾਂ ਤੋਂ ਵਾਪਸ ਨਹੀਂ ਲਿਆ ਜਾ ਸਕਦਾ । ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਅੱਗੇ ਨਾ ਵਧ ਸਕਣ ।
Read More : ਸਿਹਤ ਮੰਤਰੀ ਪੰਜਾਬ ਨੇ ਕੀਤੀ ‘ਲੀਡਰਸ਼ਿਪ ਇਨ ਮੈਂਟਲ ਹੈਲਥ’ ਪ੍ਰੋਗਰਾਮ ਦੀ ਸ਼ੁਰੂਆਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
