ਕੇਰਲ, 5 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਦੇ ਜਿਲਾ ਤ੍ਰਿਸ਼ੂਰ ਵਿਖੇ ਬੀਤੀ ਰਾਤ ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ 8 ਦੀ ਮੌਤ (Death) ਹੋ ਗਈ ਹੈ ।
ਕੌਣ ਹਨ ਇਹ ਵਿਅਕਤੀ ਜੋ ਉਤਰ ਗਏ ਮੌਤ ਦੇ ਘਾਟ
ਮਿਲੀ ਜਾਣਕਾਰੀ ਬੀਤੀ ਰਾਤ ਕੇਰਲ ਦੇ ਜੋ ਜਿਲਾ ਤ੍ਰਿਸ਼ੂਰ (Thrissur District) ਵਿਖੇ ਹਾਈਵੇ ‘ਤੇ ਸੜਕ ‘ਤੇ ਖੜ੍ਹੇ ਜਿਸ ਮਾਲ ਵਾਹਕ ਟਰੱਕ ਨਾਲ ਤੇਜ ਰਫ਼ਤਾਰ ਕਾਰ (Fast car) ਦੇ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਉਸ ਵਿਚ ਸਵਾਰ 8 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਦੀ ਪਛਾਣ ਡਿੰਪੀਗੁਲ ਦੇ ਇਕ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੇ ਤੌਰ ‘ਤੇ ਹੋਈ ਹੈ ।
ਕਿਥੋਂ ਕਿਥੇ ਜਾ ਰਹੀ ਸੀ ਕਾਰ
ਉਕਤ ਤੇਜ ਰਫ਼ਤਾਰ ਜਿਸਦਾ ਕਿ ਅਗਲਾ ਹਿੱਸਾ ਸੜਕ ਤੇ ਖੜ੍ਹੇ ਮਾਲ ਵਾਹਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਚਕਨਾਚੂਰ ਹੋ ਗਿਆ ਵਾਲੀ ਇਹ ਕਾਰ ਗੁਰੂਵਾਯੂਰ ਤੋਂ ਕੋਡੁੰਗਲੂਰ ਵੱਲ ਜਾ ਰਹੀ ਸੀ । ਦੱਸਣਯੋਗ ਹੈ ਕਿ ਉਕਤ ਸੜਕ ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਵਿਚ ਫਸੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਗੱਡੀ ਨੂੰ ਕੱਟਣਾ ਪਿਆ । ਲਾਸ਼ਾਂ ਨੂੰ ਤ੍ਰਿਸੂਰ ਮੈਡੀਕਲ ਕਾਲਜ ਦੇ ਮੁਰਦਾਘਰ (Mortuary) ਵਿੱਚ ਭੇਜ ਦਿੱਤਾ ਗਿਆ ਹੈ । ਪੁਲਸ ਮ੍ਰਿਤਕਾਂ ਦੀ ਪਛਾਣ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ।
Read More : ਜਲੰਧਰ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਹੋਈ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਤੇਜ ਰਫ਼ਤਾਰ ਕਾਰ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਹੋਈ 8 ਦੀ ਮੌਤ”