ਗੁੜਗਾਓਂ ਵਿਖੇ ਕਰੰਟ ਲੱਗਣ ਨਾਲ ਹੋਈ 7 ਸਾਲਾ ਮਾਸੂਮ ਦੀ ਮੌਤ

Child Dies

ਗੁੜਗਾਓਂ, 31 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਗੁੜਗਾਓਂ ਵਿਖੇ ਕਰੰਟ ਲੱਗਣ (get electrocuted) ਦੇ ਕਾਰਨ ਇਕ 7 ਸਾਲ ਦੇ ਨਾਬਾਲਗ ਮਾਸੂਮ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਬੱਚਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਗੁੜਗਾਓਂ (Gurgaon) ਵਿਖੇ ਜੋ ਇਕ ਸਤ ਸਾਲਾ ਮਾਸੂਮ ਬੱਚੇ ਦੀ ਘਰ ਦੇ ਬਾਹਰ ਨਹਾਉਂਦੇ ਵੇਲੇ ਘਰ ਦੀ ਦੂਸਰੀ ਮੰਜਿ਼ਲ ‘ਤੇ ਜਾਣ ਲਈ ਲੱਗੀ ਲੋਹੇ ਦੀ ਪੌੜੀ ਨੂੰ ਛੂਹਣ ਤੇ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸਣ ਤੋਂ ਬਾਅਦ ਆਖਰਕਾਰ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਬੱਚੇ ਦੀ ਪਛਾਣ ਫਿਰੋਜ਼ ਸ਼ੇਖ ਦੇ ਤੌਰ ‘ਤੇ ਹੋਈ ਹੈ ।

ਲੋਕਾਂ ਨੇ ਕੀਤੀ ਸੀ ਬਚਾਉਣ ਦੀ ਬਹੁਤ ਕੋਸਿ਼ਸ਼

ਉਕਤ ਬੱਚਾ ਜੋ ਕਿ ਗੁੜਗਾਓਂ ਦੇ ਸੈਕਟਰ-53 ਖੇਤਰ ਵਿਚ ਬਣੀ ਝੁੱਗੀ ਬਸਤੀ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ ਨੂੰ ਜਿਸ ਵੇਲੇ ਕਰੰਟ ਲੱਗਿਆ ਤਾਂ ਆਲੇ-ਦੁਆਲੇ ਮੌਜੂਦ ਲੋਕਾਂ ਵਲੋਂ ਉਸਨੂੰ ਬਚਾਉਣ ਦੀ ਬਹੁਤ ਕੋਸਿ਼ਸ਼ ਕੀਤੀ ਗਈ ਪਰ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਦੱਸਣਯੋਗ ਹੈ ਕਿ ਪੱਛਮੀ ਬੰਗਾਲ ਦੇ ਉਤਰ ਦਿਨਜਾਪੁਰ ਦਾ ਵਸਨੀਕ ਉਕਤ ਪਰਿਵਾਰ ਦਾ ਮੁਖੀ ਪਲਟੂ ਸ਼ੇਖ ਹਾਊਸ ਕੀਪਿੰਗ ਦਾ ਕੰਮ ਕਰਦਾ ਹੈ ਤੇ ਪੁੱਤਰ ਦੀ ਮੌਤ ਨਾਲ ਜੋ ਘਾਟਾ ਪਰਿਵਾਰ ਨੂੰ ਪਿਆ ਹੈ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕੇਗਾ ।

Read More : ਪੰਜਾਬ ਯੂਨੀਵਰਸਿਟੀ ਵਿਖੇ ਕਰੰਟ ਲੱਗਣ ਨਾਲ ਪੀ. ਐਚ. ਡੀ. ਸਕਾਲਰ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *