ਚੰਡੀਗੜ੍ਹ 21 ਦਸੰਬਰ 2025 : ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਰੁਜ਼ਗਾਰ ਦੇਣ ਵਾਲੇ ਬਣਾਉਣਾ ਹੈ । ਉਹ ਅੱਜ ਨੌਜਵਾਨਾਂ ਨੂੰ ਸਵੈ-ਰੁਜ਼ਗਾਰ (Self-employment for youth) ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਿੰਨੀ ਬੱਸਾਂ ਦੇ ਪਰਮਿਟ ਵੰਡਣ ਮੌਕੇ ਸੰਬੋਧਨ ਕਰ ਰਹੇ ਸਨ ।
ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਨੌਜਵਾਨ ਰੁਜ਼ਗਾਰ ਲਈ ਕੈਨੇਡਾ ਜਾਂ ਅਮਰੀਕਾ
ਜਾਣ : ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਨੌਜਵਾਨ (Youth of Punjab) ਰੁਜ਼ਗਾਰ ਲਈ ਕੈਨੇਡਾ ਜਾਂ ਅਮਰੀਕਾ ਜਾਣ, ਇਸ ਲਈ ਸਰਕਾਰ ਸੂਬੇ `ਚ ਹੀ `ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ । ਮੁੱਖ ਮੰਤਰੀ ਮਾਨ ਨੇ ਪਿਛਲੀਆਂ ਸਰਕਾਰਾਂ `ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਬਾਦਲਾਂ ਦੀ ਸਰਕਾਰ ਦੌਰਾਨ ਰਾਜਾ ਹੀ ਵਪਾਰੀ ਬਣ ਗਿਆ ਸੀ । ਉਨ੍ਹਾਂ ਕਿਹਾ ਕਿ ਜਦੋਂ ਸ਼ਾਸਕ ਖੁਦ ਵਪਾਰ ਕਰਨ “ਲੱਗ ਪੈਣ ਤਾਂ ਜਨਤਾ ਭਿਖਾਰੀ ਬਣ ਜਾਂਦੀ ਹੈ । ਪਿਛਲੀਆਂ ਸਰਕਾਰਾਂ ਨੇ ਚੋਣਾਂ ਨੂੰ ਹਾਈਜੈਕ ਕੀਤਾ ਅਤੇ ਪਬਲਿਕ ਟ੍ਰਾਂਸਪੋਰਟ ਦੇ ਜ਼ਿਆਦਾਤਰ ਰੂਟ ਤੇ ਬੱਸਾਂ ਆਪਣੇ ਕਬਜ਼ੇ `ਚ ਲੈ ਲਈਆਂ ਸਨ ।
ਆਮ ਆਦਮੀ ਪਾਰਟੀ ਦੀ ਸਰਕਾਰ ਰਿਸ਼ਤੇਦਾਰਾਂ ਨੂੰ ਨੌਕਰੀਆਂ ਦੇਣ ਦੀ ਰਾਜਨੀਤੀ ਨਹੀਂ ਕਰਦੀ :
ਮੁੱਖ ਮੰਤਰੀ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਰਿਸ਼ਤੇਦਾਰਾਂ ਨੂੰ ਨੌਕਰੀਆਂ ਦੇਣ ਦੀ ਰਾਜਨੀਤੀ ਨਹੀਂ ਕਰਦੀ । ਜੇਕਰ ਸਰਕਾਰ ਅਜਿਹਾ ਕਰੇਗੀ ਤਾਂ ਉਸ ਦਾ ਹਸ਼ਰ ਵੀ ਦੂਜੀਆਂ ਪਾਰਟੀਆਂ ਵਰਗਾ ਹੀ ਹੋਵੇਗਾ । ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪਬਲਿਕ ਟ੍ਰਾਂਸਪੋਰਟ ਨੂੰ ਮਜ਼ਬੂਤ ਕਰਨ ਲਈ ਸਰਕਾਰ 1311 ਨਵੀਆਂ ਬੱਸਾਂ ਜਲਦ ਸੜਕਾਂ `ਤੇ ਉਤਾਰੇਗੀ, ਜਿਸ ਨਾਲ ਰੁਜ਼ਗਾਰ ਵੀ ਵਧੇਗਾ ਅਤੇ ਸਰਕਾਰ ਨੂੰ ਮਾਲੀਆ ਵੀ ਮਿਲੇਗਾ ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਸੰਗਰੂਰ ਸਮੇਤ ਕਈ ਸ਼ਹਿਰਾਂ ਦੇ ਬੱਸ ਅੱਡਿਆਂ ਨੂੰ ਅਤਿ-ਆਧੁਨਿਕ ਬਣਾ ਰਹੀ ਹੈ । ਇਨ੍ਹਾਂ ਬੱਸ ਅੱਡਿਆਂ `ਤੇ ਵੇਟਿੰਗ ਰੂਮ, ਪੀਣ ਵਾਲਾ ਪਾਣੀ, ਮੈਡੀਕਲ ਸਹੂਲਤਾਂ ਅਤੇ ਪਖਾਨੇ ਉਪਲਬਧ ਹੋਣਗੇ। ਨਾਲ ਹੀ ਆਨ-ਲਾਈਨ ਟਿਕਟਿੰਗ ਅਤੇ ਟਿਕਟ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ । ਵੱਡੇ ਸ਼ਹਿਰਾਂ `ਚ 2-2 ਬੱਸ ਅੱਡੇ ਬਣਾਉਣ `ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ।
Read More : ਚੋਣਾਂ ਚ ਹੇਰਾਫੇਰੀ ਹੁੰਦੀ ਤਾਂ ਚੰਨੀ ਦੇ ਹਲਕੇ ‘ਚ ਕਾਂਗਰਸ ਨਾ ਜਿੱਤਦੀ : ਭਗਵੰਤ ਮਾਨ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
