ਗੁਹਾਟੀ, 3 ਫਰਵਰੀ 2026 : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ (Central Minister Ashwini Vaishnav) ਨੇ ਕਿਹਾ ਹੈ ਕਿ ਉੱਤਰ-ਪੂਰਬ ਭਾਰਤ ਨੂੰ ਦੇਸ਼ ਦੀ ਮੁੱਖ ਭੂਮੀ ਨਾਲ ਜੋੜਨ ਵਾਲੇ ਰਣਨੀਤਕ ਤੌਰ `ਤੇ ਅਹਿਮ 40 ਕਿਲੋਮੀਟਰ ਲੰਬੇ ਸਿਲੀਗੁੜੀ ਗਲਿਆਰੇ `ਚ ਜ਼ਮੀਨਦੋਜ਼ ਰੇਲ ਪਟੜੀ ਵਿਛਾਉਣ ਦੀ ਯੋਜਨਾ `ਤੇ ਕੰਮ ਕੀਤਾ ਜਾ ਰਿਹਾ ਹੈ । ਪੱਛਮੀ ਬੰਗਾਲ ਦੇ ਸਿਲੀਗੁੜੀ ਤੋਂ ਹੋ ਕੇ ਗੁਜ਼ਰਨ ਵਾਲਾ ਤੰਗ ਭੂ-ਗਲਿਆਰਾ, ਜੋ ਉੱਤਰ ਪੂਰਬ ਖੇਤਰ ਨੂੰ ਭਾਰਤ ਦੇ ਹੋਰ ਹਿੱਸਿਆਂ ਨਾਲ ਜੋੜਦਾ ਹੈ, ਅਕਸਰ `ਚਿਕਨ ਨੈੱਕ` ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ।
ਪੱਤਰਕਾਰ ਸੰਮੇਲਨ ਦੌਰਾਨ ਕੇਂਦਰੀ ਰੇਲ ਮੰਤਰੀ ਨੇ ਹੋਰ ਕੀ ਕੀ ਦੱਸਿਆ
ਅਸ਼ਵਨੀ ਵੈਸ਼ਣਵ (Ashwini Vaishnav) ਨੇ ਆਮ ਬਜਟ `ਚ ਰੇਲ ਮੰਤਰਾਲਾ (Ministry of Railways) ਨਾਲ ਕਰ ਸਬੰਧਤ ਉਪਬੰਧਾਂ ਦੀ ਜਾਣਕਾਰੀ ਦੇਣ ਲਈ ਆਯੋਜਿਤ ਆਨਲਾਈਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉੱਤਰ-ਪੂਰਬ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਨ ਵਾਲੇ 40 ਕਿਲੋਮੀਟਰ ਲੰਬੇ ਜ਼ਮੀਨਦੋਜ਼ ਰੇਲ ਕਾਰੀਡੋਰ (Underground rail corridor) ਲਈ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ । ਜ਼ਮੀਨਦੋਜ਼ ਰੇਲਵੇ ਟਰੈਕ (Railway track) ਵਿਛਾਉਣ ਅਤੇ ਮੌਜੂਦਾ ਟਰੈਕ ਨੂੰ ਚਾਰ ਲੇਨ ਦਾ ਬਣਾਉਣ ਦੀ ਯੋਜਨਾ `ਤੇ ਕੰਮ ਹੋ ਰਿਹਾ ਹੈ ।
ਉੱਤਰ-ਪੂਰਬ ਸਰਹੱਦੀ ਰੇਲਵੇ (ਐੱਨ. ਐੱਫ. ਆਰ.) ਦੇ ਜਨਰਲ ਮੈਨੇਜਰ ਚੇਤਨ ਕੁਮਾਰ ਸ਼੍ਰੀਵਾਸਤਵ ਨੇ ਯੋਜਨਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜ਼ਮੀਨਦੋਜ਼ ਰੇਲ ਲਾਈਨ ਪੱਛਮੀ ਬੰਗਾਲ `ਚ ਟਿਨ ਮਿਲੇ ਹਾਟ ਅਤੇ ਰੰਗਾਪਾਨੀ ਰੇਲਵੇ ਸਟੇਸ਼ਨਾਂ ਵਿਚਾਲੇ ਹੋਵੇਗੀ । ਉਨ੍ਹਾਂ ਕਿਹਾ ਕਿ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਇਹ ਜ਼ਮੀਨਦੋਜ਼ ਮਾਰਗ ਮਹੱਤਵਪੂਰਨ ਹੈ ।
Read More : ਕੋਲਕਾਤਾ ਗੁਹਾਟੀ ਵਿਚ ਚੱਲੇਗੀ ਵੰਦੇ ਭਾਰਤ ਸਲੀਪਰ ਟਰੇਨ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
