ਫਰਜ਼ੀਵਾੜੇ ਦੀ ਸ਼ਿਕਾਇਤ `ਤੇ ਟਰਾਈ ਨੇ ਬੰਦ ਕੀਤੇ 21 ਲੱਖ ਮੋਬਾਈਲ ਨੰਬਰ

TRAI

ਨਵੀਂ ਦਿੱਲੀ, 26 ਨਵੰਬਰ 2025 : ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (Telecom Regulatory Authority of India) (ਟਰਾਈ) ਨੇ ਫਰਜ਼ੀਵਾੜੇ ਦੀ ਸਿ਼ਕਾਇਤ `ਤੇ ਇਕ ਸਾਲ ਵਿਚ 21 ਲੱਖ ਮੋਬਾਈਲ ਨੰਬਰਾਂ (21 lakh mobile numbers) ਅਤੇ 1 ਲੱਖ ਇਕਾਈਆਂ (1 lakh units) ਦੇ ਖਿਲਾਫ ਕਾਰਵਾਈ ਕੀਤੀ ਹੈ ।

ਟਰਾਈ ਨੇ ਕੀ ਦੱਸਿਆ

ਟਰਾਈ ਨੇ ਦੱਸਿਆ ਕਿ ਸਪੈਮ ਅਤੇ ਫਰਜ਼ੀਵਾੜੇ ਨਾਲ ਜੁੜੇ ਮੈਸੇਜ ਭੇਜਣ ਕਾਰਨ ਉਸ ਨੇ 21 ਲੱਖ ਮੋਬਾਈਲ ਨੰਬਰਾਂ ਅਤੇ ਲੱਗਭਗ 1 ਲੱਖ ਇਕਾਈਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਜਾਂ ਤਾਂ ਉਨ੍ਹਾਂ ਨੰਬਰਾਂ ਨੂੰ ਬੰਦ ਜਾਂ ਬਲੈਕਲਿਸਟ (Blocked or blacklisted) ਕਰ ਦਿੱਤਾ ਹੈ । ਬਰੈਗੂਲੇਟਰ ਨੇ ਆਮ ਲੋਕਾਂ ਨੂੰ ਫਰਜ਼ੀਵਾੜੇ ਵਾਲੇ ਸਿ਼ਕਾਇਤ `ਤੇ ਕਰਨ ਦੀ ਅਪੀਲ ਕੀਤੀ ਹੈ ।

ਕਿਸੇ ਵੀ ਸਿ਼ਕਾਇਤ `ਤੇ ਕਾਰਵਾਈ ਕਰਨ ਤੋਂ ਪਹਿਲਾਂ ਟਰਾਈ ਕਰਦਾ ਹੈ ਜਾਂਚ

ਉਸ ਨੇ ਕਿਹਾ ਹੈ ਕਿ ਸਪੈਮ ਕਾਲ (Spam call) ਜਾਂ ਮੈਸੇਜ ਵਾਲੇ ਨੰਬਰਾਂ ਨੂੰ ਫੋਨ `ਚ ਸਿਰਫ ਬਲਾਕ ਕਰਨ ਨਾਲ ਦੂਜੇ ਲੋਕ ਉਸ ਤੋਂ ਸੁਰੱਖਿਅਤ ਨਹੀਂ ਹੁੰਦੇ ਹਨ, ਜਦੋਂ ਕਿ ਐਪ `ਤੇ ਸਿ਼ਕਾਇਤ ਕਰਨ ਨਾਲ ਉਸ ਨੰਬਰ `ਤੇ ਕਾਰਵਾਈ ਕਰ ਉਸ ਦੇ ਬੰਦ ਜਾਂ ਬਲੈਕਲਿਸਟ ਕਰ ਦੇਣ ਨਾਲ` ਪੂਰੇ ਸਮਾਜ ਦੀ ਸੁਰੱਖਿਆ ਹੁੰਦੀ ਹੈ । ਕਿਸੇ ਵੀ ਸਿ਼ਕਾਇਤ `ਤੇ ਕਾਰਵਾਈ ਕਰਨ ਤੋਂ ਪਹਿਲਾਂ ਟਰਾਈ ਜਾਂਚ ਕਰਦਾ ਹੈ ਅਤੇ ਸਿ਼ਕਾਇਤ ਸਹੀ ਪਾਏ ਜਾਣ `ਤੇ ਸਥਾਈ ਤੌਰ `ਤੇ ਨੰਬਰ ਨੂੰ ਬੰਦ ਕਰ ਦਿੰਦਾ ਹੈ ।

Read More : ਸਿਮ ਕਾਰਡ ਦੀ ਦੁਰਵਰਤੋਂ `ਤੇ ਮੋਬਾਈਲ ਯੂਜ਼ਰ ਹੋਵੇਗਾ ਜਵਾਬਦੇਹ : ਦੂਰਸੰਚਾਰ ਵਿਭਾਗ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *