ਪਿੰਡ ਪਹਾੜਪੁਰ ਦੀ ਸਮੁੱਚੀ ਪੰਚਾਇਤ ਵਿਧਾਇਕ ਦੇਵ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ

Aam Aadmi Party

ਨਾਭਾ, 13 ਨਵੰਬਰ 2025 : ਨਾਭਾ ਬਲਾਕ ਦੇ ਪਿੰਡ ਪਹਾੜਪੁਰ ਦੀ ਪੰਚਾਇਤ ਦੇ 7 ਮੈਂਬਰਾਂ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਆਪ ਪਾਰਟੀ ਦਾ ਫੜਿਆ ਪੱਲਾ ।
ਵਿਧਾਇਕ ਮਾਨ ਨੇ ਕੀਤਾ ਪੰਚਾਇਤ ਮੈਂਬਰਾਂ ਨੂੰ ਪਾਰਟੀ ਵਿਚ ਸ਼ਾਮਲ
ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਪੰਚਾਇਤ ਮੈਂਬਰਾਂ ਨੂੰ ਪਾਰਟੀ ਵਿੱਚ ਵਿੱਚ ਸ਼ਾਮਲ ਕੀਤਾ । ਇਸ ਮੌਕੇ ਸਾਰਾ ਹੀ ਪਿੰਡ ਆਪ ਪਾਰਟੀ ਵਿੱਚ ਸ਼ਾਮਲ ਹੋਇਆ । ਇਸ ਮੌਕੇ ਵਿਧਾਇਕ ਦੇਵ ਮਾਨ ਨੇ 40 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਜਾ ਰਹੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਅਤੇ ਪਿੰਡ ਦੀ ਡਿਵੈਲਪਮੈਂਟ ਲਈ ਸਾਢੇ 8 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ।
ਕਾਂਗਰਸ ਸਰਕਾਰ ਨੇ ਸਾਡੇ ਪਿੰਡ ਲਈ ਕੁੱਝ ਨਹੀਂ ਕੀਤਾ : ਪੰਚਾਇਤ ਮੈਂਬਰ
ਇਸ ਮੌਕੇ ਤੇ ਕਾਂਗਰਸ ਨੂੰ ਛੱਡ ਕੇ ਆਪ ਪਾਰਟੀ ਸ਼ਾਮਿਲ ਹੋਏ ਪੰਚਾਇਤ ਮੈਂਬਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਡੇ ਪਿੰਡ ਲਈ ਕੁਝ ਨਹੀਂ ਕੀਤਾ ਅਤੇ ਆਪ ਪਾਰਟੀ ਦੇ ਵਿਧਾਇਕ ਵੱਲੋਂ ਸਾਡੇ ਪਿੰਡ ਲਈ ਵਧੀਆ ਡਿਵੈਲਪਮੈਂਟ ਕਰ ਰਹੇ। ਜਿਸ ਨੂੰ ਵੇਖਦੇ ਹੋਏ ਅਸੀਂ ਆਪ ਪਾਰਟੀ ਚ ਸ਼ਾਮਿਲ ਹੋਏ ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਜੇ ਕਾਫੀ ਸਮਾਂ ਬਾਕੀ ਹੈ ਪਰ ਹੁਣ ਤੋਂ ਹੀ ਪਾਰਟੀਆਂ ਵਿੱਚ ਫਿਰ ਬਦਲ ਹੋਣਾ ਸ਼ੁਰੂ ਹੋ ਗਏ । ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਪਹਾੜਪੁਰ ਦੀ ਸਾਰੀ ਹੀ ਪੰਚਾਇਤ ਨੇ ਕਾਂਗਰਸ ਦਾ ਪੱਲਾ ਛੱਡ ਕੇ ਆਪ ਪਾਰਟੀ ਦਾ ਪੱਲਾ ਫੜ ਲਿਆ ।
ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋਣ ਵਾਲਿਆਂ ਵਿਚ
ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਦੇਵ ਮਾਨ ਵੱਲੋਂ ਸਾਰੀ ਹੀ ਪੰਚਾਇਤ ਨੂੰ ਆਪ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਅੱਜ ਸ਼ਾਮਿਲ ਹੋਣ ਵਾਲਿਆਂ ਵਿੱਚ ਰੁਪਿੰਦਰ ਕੌਰ ਸਰਪੰਚ, ਸਰਬਜੀਤ ਕੌਰ ਪੰਚ, ਪ੍ਰੇਮ ਸਿੰਘ ਪੰਚ, ਗੁਰਦਾਸ ਸਿੰਘ ਪੰਚ, ਭੀਮ ਖਾਂ ਪੰਚ, ਸਵਰਨ ਸਿੰਘ ਪੰਚ , ਕਿਰਨਾ ਕੌਰ ਪੰਚ, ਮਨਦੀਪ ਕੌਰ ਪੰਚ ਸ਼ਾਮਿਲ ਸਨ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਉਨਾਂ ਦੇ ਨਾਲ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ, ਤਜਿੰਦਰ ਸਿੰਘ ਖਹਿਰਾ ਡਾਇਰੈਕਟਰ, ਧਰਮਿੰਦਰ ਸਿੰਘ ਸੁੱਖੇਵਾਲ, ਜਸਵੰਤ ਸਿੰਘ ਰੋਹਟਾ ਪੰਚਾਇਤ ਸੈਕਟਰੀ, ਅਰਸ਼ਪ੍ਰੀਤ ਸਿੰਘ ਜੇ. ਈ., ਸਿਧਾਰਥ ਜੇ. ਈ., ਰੁਪਿੰਦਰ ਸਿੰਘ ਸੀਨੀਅਰ ਵਾਈਸ ਪ੍ਰਧਾਨ ਨਗਰ ਪੰਚਾਇਤ ਭਾਦਸੋਂ, ਭੁਪਿੰਦਰ ਸਿੰਘ ਕੱਲਰ ਮਾਜਰੀ, ਅਮਨਦੀਪ ਸਿੰਘ ਸਰਪੰਚ ਯੂਨੀਅਨ ਪ੍ਰਧਾਨ, ਰਾਜੀ ਪਾਠਕ ਸਰਪੰਚ , ਜਤਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ ।

Read More : ਪ੍ਰਗਟ ਸਿੰਘ ਨੂੰ ਮਿਲੀ ਜੰਮੂ-ਕਸ਼ਮੀਰ ਦੇ ਸਕੱਤਰ ਇੰਚਾਰਜ ਦੀ ਜਿੰਮੇਵਾਰੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *