ਪਟਿਆਲਾ, 10 ਦਸੰਬਰ 2025 : ਜਿਮਖਾਨਾ ਕਲੱਬ (Gymkhana Club) ਦੇ ਮੌਜੂਦਾ ਖਜਾਨਚੀ ਸੰਚਿਤ ਬਾਂਸਲ ਨੇ ਆਪਣੇ ਜਨਮ ਦਿਨ ਤੇ ਸਵੇਰੇ ਦੇ ਨਾਸ਼ਤੇ ਉੱਤੇ ਇੱਕ ਭਰਵੀਂ ਮੀਟਿੰਗ (Full meeting) ਦਾ ਆਯੋਜਨ ਕੀਤਾ ।
400 ਤੋਂ ਵੱਧ ਇਕੱਠੇ ਹੋਏ ਮੈਂਬਰਾਂ ਨੇ ਤੁਲੀ ਉੱਤੇ ਸੰਧੂ ਗਰੁੱਪ ਨੂੰ ਸਮਰਥਨ ਦਾ ਕੀਤਾ ਐਲਾਨ
ਜਿਸ ਵਿੱਚ 400 ਤੋਂ ਵੱਧ ਇਕੱਠੇ ਹੋਏ ਵੱਖ ਵੱਖ ਸਮਾਜਿਕ ਵਪਾਰਿਕ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੌਜੂਦਾ ਡਾ. ਹਰਸਿਮਰਨ ਸਿੰਘ ਤੁੱਲੀ ਅਤੇ ਹਰਪ੍ਰੀਤ ਸੰਧੂ ਗਰੁੱਪ ਦੇ ਸਾਰੇ ਹੀ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।
ਸਾਡੀ ਸਾਰੀ ਹੀ ਟੀਮ ਕਰ ਰਹੀ ਹੈ ਇਕਜੁੱਟ ਹੋ ਕੇ ਚੋਣ ਪ੍ਰਚਾਰ : ਕਲੱਬ ਮੈਂਬਰ
ਕਲੱਬ ਦੇ ਸੀਨੀਅਰ ਮੈਂਬਰ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ, ਵਿਕਾਸ ਪੁਰੀ ਗੁਰਦੇਵ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਟਿਵਾਣਾ ਨੇ ਬੋਲਦਿਆਂ ਕਿਹਾ ਕਿ ਫ। ਅਸੀਂ ਸਾਰੇ ਹੀ ਕਲੱਬ ਵਿੱਚ ਪਿਛਲੀ ਟਰਮ ਦੌਰਾਨ ਕੀਤੇ ਗਏ ਵਿਕਾਸ ਦੇ ਕੰਮਾਂ ਤੇ ਵੋਟਾਂ ਮੰਗ ਰਹੇ ਹਾਂ ਅਤੇ ਮੈਂਬਰਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਦੀ ਬਿਹਤਰੀ ਲਈ ਹੋਰ ਵਧੀਆ ਕੰਮ (good work)ਕੀਤੇ ਜਾਣਗੇ ਅਤੇ ਕਲੱਬ ਦੇ ਮੈਂਬਰਾਂ ਨੂੰ ਹੋਰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ. ਗੁਰਮੀਤ ਸਿੰਘ, ਇੰਜੀ.ਵਿਸ਼ਾਲ ਸਿੰਗਲਾ ਅਤੇ ਸਾਹਿਲ ਖੰਨਾ ਤੋਂ ਇਲਾਵਾ ਬਿਕਰਮਜੀਤ ਸਿੰਘ, ਨਰੇਸ਼ ਸਿੰਗਲਾ, ਅਮਿਤ ਬੇਦੀ, ਹਰਦੇਵ ਸਿੰਘ ਬੱਲੀ, ਗੁਰਮੁਖ ਸਿੰਘ ਢਿੱਲੋ, ਗੁਰਦੀਪ ਸਿੰਘ ਚੀਮਾ, ਪਵਨ ਸਿੰਗਲਾ, ਹਰਿੰਦਰ ਪਾਲ ਸਿੰਘ ਕਾਲਾ, ਸੰਜੀਵ ਮਲਹੋਤਰਾ, ਸੰਚਿਤ ਬਾਂਸਲ, ਡਾ.ਰਾਕੇਸ਼ ਆਰੀਅਨ, ਅਮਰੀਸ਼ ਬਾਂਸਲ, ਅਨਿਲ ਬਾਂਸਲ, ਏ.ਪੀ ਗਰਗ, ਨਰੇਸ਼ ਗੁਪਤਾ, ਡਾ. ਮਨਜੀਤ ਐਡ. ਰਵਿੰਦਰ ਕੌਸ਼ਲ, ਵਿਨੋਦ ਵਤਰਾਣਾ, ਬੀ. ਡੀ ਗੁਪਤਾ, ਗੁਰਪ੍ਰੀਤ ਰੰਧਾਵਾ, ਹਰਸ਼ਪਾਲ ਸਿੰਘ, ਡਾ. ਅੰਸ਼ੁਮਨ ਖਰਬੰਦਾ, ਜਤਿਨ ਮਿੱਤਲ, ਜਤਿਨ ਗੋਇਲ, ਅਮਰੀਸ਼ ਬਾਂਸਲ, ਆਰ.ਕੇ ਮਹਿਤਾ, ਦੀਪ ਕੁਮਾਰ ਸਿੰਘੀ, ਬਿੱਲੂ ਬੇਦੀ, ਰੋਹਨ ਕੋਸ਼ਲ, ਪ੍ਰਿਤਪਾਲ ਸਿੰਘ ਸਿੱਧੂ, ਨੀਰਜ ਗੁਪਤਾ, ਨਰਿੰਦਰ ਪੱਪਾ, ਸੁਭਾਸ਼ ਗੁਪਤਾ, ਪਵਨ ਸਿੰਗਲਾ ਆਦਿ ਮੌਕੇ ਤੇ ਹਾਜ਼ਰ ਸਨ ।
Read More : ਫਰੈਂਡਸ਼ਿਪ ਅਤੇ ਡੈਮੋਕਰੇਟਿਕ ਗਰੁੱਪ ਨੇ ਖੋਲਿਆ ਚੋਣ ਪ੍ਰਚਾਰ ਦਾ ਦਫਤਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
