ਤੀਨ ਬਾਣ ਧਾਰੀ ਸੇਵਾ ਮੰਡਲ ਵਲੋਂ 14ਵੀਂ ਖਾਟੂ ਸਿ਼ਆਮ-ਸਾਲਾਸਰ ਧਾਮ ਯਾਤਰਾ ਲਈ ਬਸ ਰਵਾਨਾ

Teen Bandhari Serva mandal

ਪਟਿਆਲਾ, 11 ਦਸੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਵਸਨੀਕਾਂ ਸੰਨੀ ਚਾਵਲਾ ਅਲੀਪੁਰ, ਰਵੀ ਬੱਬਰ ਪਾਤੜਾਂ, ਸੰਜੇ, ਰੋਕੀ, ਕਮਲ, ਯੋਗੀ, ਰਾਜੀਵ, ਕ੍ਰਿ਼ਸ਼ਨ, ਮਦਨ ਪਾਲ ਨੇ ਤੀਨ ਬਾਣਧਾਰੀ ਸੇਵਾ ਮੰਡਲ (Teen Bandhari Serva mandal) ਦੇ ਝੰਡੇ ਹੇਠ ਖਾਟੂ ਸਿ਼ਆਮ, ਸਾਲਾਸਰ ਧਾਮ ਲਈ 14ਵੀਂ ਏ. ਸੀ. ਬੱਸ ਯਾਤਰਾ (14th A. C. Bus Tour) ਬੀਤੇ ਦਿਨੀਂ ਰਵਾਨਾ ਕੀਤੀ ।

ਬਸ ਵਿਚ ਸਵਾਰ ਸਾਰੇ ਹੀ ਸ਼ਰਧਾਲੂਆਂ ਦੀ ਯਾਤਰਾ ਪੂਰੀ ਤਰ੍ਹਾਂ ਸਫਲ ਰਹੀ

ਮੰਡਲ ਦੇ ਉਕਤ ਅਹੁਦੇਦਾਰਾਂ ਨੇ ਦੱਸਿਆ ਕਿ ਰਵਾਨਾ ਬਸ ਵਿਚ ਸਵਾਰ ਸਾਰੇ ਹੀ ਸ਼ਰਧਾਲੂਆਂ ਦੀ ਯਾਤਰਾ ਪੂਰੀ ਤਰ੍ਹਾਂ ਸਫਲ ਰਹੀ । ਇਸ ਮੌਕੇ ਸ਼ਰਧਾਲੂਆਂ ਵਲੋਂ ਖਾਟੂ ਸਿ਼ਆਮ ਤੇ ਸਾਲਾਸਰ ਧਾਮ (Khatu Syam and Salasar Dham) ਵਿਚ ਬਣੇ ਭਗਵਾਨ ਦੇ ਵੱਖ-ਵੱਖ ਮੰਦਰਾਂ, ਧਾਮਾਂ ਅਤੇ ਭਗਵਾਨ ਦੀਆਂ ਮੂਰਤੀਆਂ ਦੇ ਚੰਗੀ ਤਰ੍ਹਾਂ ਦਰਸ਼ਨ ਕੀਤੇ । ਤੀਨ ਬਾਣਧਾਰੀ ਸੇਵਾ ਮੰਡਲ ਦੇ ਉਪਰੋਕਤ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਵਲੋਂ 13 ਬਸਾਂ ਪਹਿਲਾਂ ਵੀ ਰਵਾਨਾ ਕੀਤੀਆਂ ਗਈਆਂ ਹਨ ਤੇ ਹੁਣ 14ਵੀਂ ਬਸ ਰਵਾਨਾ ਕੀਤੀ ਗਈ ਸੀ ਜੋ ਵੀ ਸ਼ਰਧਾਲੂਆਂ ਨੂੰ ਭਗਵਾਨ ਦੇ ਧਾਮਾਂ ਦੇ ਦਰਸ਼ਨ ਕਰਵਾ ਰਹੀ ਹੈ ਅਤੇ ਅੱਗੇ ਤੋਂ ਵੀ ਇਹ ਸੇਵਾ ਜਾਰੀ ਰਹੇਗੀ ।

Read more : ਸਵਾਮੀ ਚੈਤਨਯਾਨੰਦ ਨੂੰ ਭੇਜਿਆ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ `ਚ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *