ਜੌਨਪੁਰ, 12 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਜੌਨਪੁਰ (Jaunpur) `ਚ ਪਾਬੰਦੀਸ਼ੁਦਾ ਚੀਨੀ ਡੋਰ (Chinese door) ਨਾਲ ਹੋਏ ਹਾਦਸੇ `ਚ ਇਕ 40 ਸਾਲਾ ਨਿੱਜੀ ਸਕੂਲ ਦੇ ਅਧਿਆਪਕ ਦੀ ਮੌਤ (School teacher dies) ਹੋ ਗਈ ।
ਪੁਲਸ ਮੁਤਾਬਕ ਘਟਨਾ ਲਗਭਗ 8 ਵਜੇ ਕੋਤਵਾਲੀ ਖੇਤਰ ਸਥਿਤ ਸ਼ਾਸਤਰੀ ਪੁੱਲ ਤੇ
ਵਾਪਰੀ
ਪੁਲਸ ਅਨੁਸਾਰ ਘਟਨਾ ਵੀਰਵਾਰ ਸਵੇਰੇ ਲੱਗਭਗ 8 ਵਜੇ ਕੋਤਵਾਲੀ ਖੇਤਰ ਸਥਿਤ ਸ਼ਾਸਤਰੀ ਪੁਲ `ਤੇ ਹੋਈ, ਜਦੋਂ ਉਮਰਪੁਰ ਹਰਿਬੰਧਨਪੁਰ ਨਿਵਾਸੀ ਸੰਜੀਵ ਤਿਵਾੜੀ (Sanjeev Tiwari) ਆਪਣੀ ਬੇਟੀ ਨੂੰ ਸਕੂਲ ਛੱਡ ਕੇ ਪਰਤ ਰਹੇ ਸਨ । ਪੁਲਸ ਸੁਪਰਡੈਂਟ (Police Superintendent) (ਸ਼ਹਿਰੀ) ਆਯੂਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਪੁਲ ਪਾਰ ਕਰਦਿਆਂ ਹੀ ਸੜਕ `ਤੇ ਲਟਕ ਰਹੀ ਚੀਨੀ ਡੋਰ ਉਨ੍ਹਾਂ ਦੀ ਧੌਣ `ਚ ਫਸ ਗਈ, ਜਿਸ ਨਾਲ ਉਨ੍ਹਾਂ ਨੂੰ ਡੂੰਘੀ ਸੱਟ ਲੱਗ ਗਈ। ਅਚਾਨਕ ਹੋਏ ਹਾਦਸੇ ਨਾਲ ਉਨ੍ਹਾਂ ਦਾ ਮੋਟਰਸਾਈਕਲ ਤੋਂ ਕੰਟਰੋਲ ਵਿਗੜ ਗਿਆ ਅਤੇ ਉਹ ਮੌਕੇ `ਤੇ ਹੀ ਡਿੱਗ ਪਏ । ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਸਹਾਇਤਾ ਦੇ ਕੇ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।
Read More : ਜ਼ੁਬਿਨ ਮੌਤ ਦੇ ਮਾਮਲੇ `ਚ ਜਾਂਚ ਹੋਈ ਪੂਰੀ ਤੇ 12 ਨੂੰ ਦਰਜ ਹੋਵੇਗਾ ਦੋਸ਼-ਪੱਤਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
