300 ਮੀਟਰ ਡੂੰਘੀ ਖੱਡ ਵਿਚ ਵਾਹਨ ਡਿੱਗਣ ਕਾਰਨ ਕਈਆਂ ਦੀ ਮੌਤ ਕਈ ਜ਼ਖ਼ਮੀ

Road Accident

ਦੇਹਰਾਦੂਨ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਦੇਹਰਾਦੂਨ ਵਿਖੇ ਇਕ ਵਾਹਨ ਦੇ 300 ਮੀਟਰ ਡੂੰਘੀ ਖੱਡ (300 meter deep pit) ਵਿਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਵਾਹਨ ਡਿੱਗਣ ਕਾਰਨ ਕਿੰਨੇ ਜ਼ਖ਼ਮੀ ਤੇ ਕਿੰਨਿਆਂ ਦੀ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਦੇਹਰਾਦੂਨ (Dehradun) ਦੇ ਵਿਕਾਸ ਨਗਰ ਵਿਖੇ ਜੋ ਪਿਕਅਪ ਗੱਡੀ ਦੇ 300 ਮੀਟਰ ਡੂੰਘੀ ਖੱਡ ਵਿਚ ਡਿੱਗਣ ਦਾ ਪਤਾ ਚੱਲਿਆ ਹੈ ਦੌਰਾਨ ਤਿੰਨ ਔਰਤਾਂ ਦੀ ਮੌਤ (Death) ਤੇ ਪੰਜ ਹੋਰ ਵਿਅਕਤੀਆਂ ਦੇ ਜ਼ਖ਼ਮੀ (Injured) ਹੋਣ ਬਾਰੇ ਵੀ ਪਤਾ ਚੱਲਿਆ ਹੈ । ਜਿਨ੍ਹਾਂ ਨੂੰ ਇਲਾਜ ਲਈ ਵਿਕਾਸ ਨਗਰ ਉਪ-ਜਿ਼ਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ।

ਕਿਵੇਂ ਵਾਪਰਿਆ ਹਾਦਸਾ

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਹਾਦਸਾ (Accident) ਇੱਕ ਜ਼ਖ਼ਮੀ ਵਿਅਕਤੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗੱਡੀ ਦਾ ਐਕਸਲ ਟੁੱਟਣ ਕਾਰਨ ਹੋਇਆ । ਐਕਸਲ ਅਚਾਨਕ ਟੁੱਟਣ ਕਾਰਨ ਗੱਡੀ ਕੰਟਰੋਲ ਗੁਆ ਬੈਠੀ ਅਤੇ ਖੱਡ ਵਿੱਚ ਡਿੱਗ ਗਈ । ਹਾਦਸੇ ਸਮੇਂ ਡਰਾਈਵਰ ਸਮੇਤ ਅੱਠ ਲੋਕ ਪਿਕਅੱਪ ਵਿੱਚ ਸਨ । ਸੂਚਨਾ ਮਿਲਣ `ਤੇ ਪ੍ਰਸ਼ਾਸਨ ਦੀ ਟੀਮ ਅਤੇ ਸਥਾਨਕ ਨਿਵਾਸੀ ਮੌਕੇ `ਤੇ ਪਹੁੰਚੇ । ਬਚਾਅ ਕਾਰਜ ਸ਼ੁਰੂ ਕੀਤਾ ਗਿਆ, ਜ਼ਖ਼ਮੀਆਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ।

Read more : ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਹੋਈ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *