ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 5 ਦਿਨਾਂ ਲਈ ਹੋਰ ਵਧੀ

Luthra-Brothers

ਪਣਜੀ, 23 ਦਸੰਬਰ 2025 : ਗੋਆ ਦੀ ਇਕ ਅਦਾਲਤ (Goa Court) ਨੇ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ (Birch by Romeo Lane Nightclub) ਦੇ ਸਹਿ-ਮਾਲਕ ਭਰਾਵਾਂ ਸੌਰਭ ਲੂਥਰਾ (Saurabh Luthra) ਤੇ ਗੌਰਵ ਲੂਥਰਾ (Gaurav Luthra) ਦੀ ਪੁਲਸ ਹਿਰਾਸਤ ਸੋਮਵਾਰ ਹੋਰ 5 ਦਿਨਾਂ ਲਈ ਵਧਾ ਦਿੱਤੀ । 6 ਦਸੰਬਰ ਨੂੰ ਉਕਤ ਨਾਈਟ ਕਲੱਬ `ਚ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ 25 ਵਿਅਕਤੀ ਮਾਰੇ ਗਏ ਸਨ ।

ਮਾਮਲਾ ਸੀ ਗੋਆ ਦੇ ਨਾਈਟ ਕਲੱਬ `ਚ ਅੱਗ ਦਾ

ਘਟਨਾ ਤੋਂ ਬਾਅਦ ਦੋਵੇਂ ਭਰਾ ਥਾਈਲੈਂਡ ਫਰਾਰ ਹੋ ਗਏ। ਸਨ ਪਰ 17 ਦਸੰਬਰ ਨੂੰ ਉਨ੍ਹਾਂ ਨੂੰ ਉੱਥੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ । ਪੀੜਤਾਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਵਿਸ਼ਨੂੰ ਜੋਸ਼ੀ ਨੇ ਕਿਹਾ ਕਿ ਅਦਾਲਤ ਨੇ ਕਲੱਬ ਦੇ ਸਹਿ-ਮਾਲਕਾਂ `ਚ ਸ਼ਾਮਲ ਅਜੇ ਗੁਪਤਾ ਨੂੰ ਜੁਡੀਸ਼ੀਅਲ ਹਿਰਾਸਤ `ਚ ਭੇਜ ਦਿੱਤਾ ਕਿਉਂਕਿ ਪੁਲਸ ਨੇ ਉਸ ਦੀ ਹਿਰਾਸਤ ਵਧਾਉਣ ਦੀ ਬੇਨਤੀ ਨਹੀਂ ਕੀਤੀ ਸੀ ।

Read More : ਗੋਆ ਅਗਨੀ ਕਾਂਡ ਮਾਮਲੇ ਦੇ ਲੂਥਰਾ ਭਰਾਵਾਂ ਨੂੰ ਲਿਆਂਦਾ ਦਿੱਲੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *