ਨਵੀਂ ਦਿੱਲੀ, 17 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਾਤਾਵਰਣ ਮੰਤਰੀ (Environment Minister) ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ 18 ਦਸੰਬਰ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪੈਟਰੋਲ ਪੰਪਾਂ (Petrol pumps in Delhi) `ਤੇ ਪ੍ਰਦੂਸ਼ਣ ਕੰਟਰੋਲ ਦੇ ਜਾਇਜ਼ ਸਰਟੀਫਿਕੇਟ (ਪੀ. ਯੂ. ਸੀ.) ਤੋਂ ਬਿਨਾਂ ਵਾਹਨ ਚਾਲਕਾਂ ਨੂੰ ਪੈਟਰੋਲ ਤੇ ਡੀਜ਼ਲ (Petrol and diesel) ਨਹੀਂ ਮਿਲੇਗਾ ।
ਵਾਹਨ ਚਾਲਕਾਂ ਨੂੰ ਇਸ ਨਿਯਮ ਦੀ ਪਾਲਣਾ ਕਰਨ ਲਈ ਇਕ ਜੋ ਦਿਨ ਦਾ ਸਮਾਂ ਦਿੱਤਾ ਗਿਆ ਹੈ। 17 ਦਸੰਬਰ ਤੋਂ ਬਾਅਦ ਪ੍ਰਦੂਸ਼ਣ ਸਰਟੀਫਿਕੇਟ (Pollution certificate) ਹੋਣ `ਤੇ ਹੀ ਪੈਟਰੋਲ ਤੇ ਡੀਜ਼ਲ ਮਿਲੇਗਾ। ਦਿੱਲੀ ਦੇ ਬਾਹਰ ਰਜਿਸਟਰਡ ਬੀ. ਐੱਸ.-6 ਤੋਂ ਘੱਟ ਸ਼੍ਰੇਣੀ ਦੇ ਸਾਰੇ ਵਾਹਨਾਂ ਨੂੰ ਦਿੱਲੀ `ਚ ਦਾਖਲੇ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਵੇਗੀ ।
ਸਿਰਸਾ ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਮੁਆਫੀ ਮੰਗੀ
ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ `ਚ ਹਵਾ ਪ੍ਰਦੂਸ਼ਣ ਸੰਕਟ ਨੂੰ ਲੈ ਕੇ ਮੁਆਫੀ ਮੰਗੀ ਅਤੇ ਬੱਚਿਆਂ ਦੀ ਸਿਹਤ `ਤੇ ਇਸ ਦੇ ਪ੍ਰਭਾਵ ਨੂੰ ਸਵੀਕਾਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪਿਛਲੀ `ਆਪ` ਸਰਕਾਰ ਵਲੋਂ ਅਪਣਾਈਆਂ ਗਈਆਂ ਨੀਤੀਆਂ ਦਾ ਨਤੀਜਾ ਹੈ। ਸਿਰਸਾ ਨੇ ਇਥੇ ਪ੍ਰੈੱਸ ਵਾਰਤਾ `ਚ ਕਿਹਾ ਕਿ ਮੌਜੂਦਾ ਸਰਕਾਰ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।
Read more : ਆਂਧਰਾ ਪ੍ਰਦੇਸ਼ ‘ਚ ਪੈਟਰੋਲ-ਡੀਜ਼ਲ ਸਭ ਤੋਂ ਮਹਿੰਗਾ ਤੇ ਅੰਡੇਮਾਨਚ ਸਭ ਤੋਂ ਸਸਤਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
