ਨੈਸ਼ਨਲ ਤਲਵਾਰਬਾਜੀ ਮੁਕਾਬਲਿਆਂ ਲਈ ਜੈਸਮੀਨ, ਗੁਰਲੀਨ ਰੱਖੜਾ ਅਦਾਸਰੀ, ਗੁਰਜੋਤ ਦੀ ਹੋਈ ਚੋਣ
ਨਾਭਾ, 15 ਨਵੰਬਰ 2025 : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਤੇ ਦਸਵੇਂ ਪਾਤਸ਼ਾਹ ਜੀ ਦੇ 350 ਸਾਲਾਂ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਮਹਿਲਾ ਅਤੇ ਪੁਰਸ਼ਾਂ ਦੀ ਤਿੰਨ ਰੋਜ਼ਾ ਸੀਨੀਅਰ ਪੰਜਾਬ ਸਟੇਟ ਤਲਵਾਰਬਾਜੀ ਚੈਂਪੀਅਨਸਿ਼ਪ ਗੁਰੂ ਨਾਨਕ ਦੇਵ ਯੂੂਨੀਵਰਸਿਟੀ ਅੰਮ੍ਰਿਤਸਰ ਦੇ ਬਹੁ-ਮੰਤਵੀ ਇੰਡੋਰ ਖੇਡ ਸਟੇਡੀਅਮ ਵਿਖੇ ਹੋਈ ।
ਚੈਂਪੀਅਨਸਿ਼ਪ ਵਿਚ ਪਟਿਆਲਾ ਦੀਆਂ ਦੋ ਲੜਕੀਆਂ ਨੇ ਮਾਰੀ ਬਾਜੀ
ਇਹ ਚੈਂਪੀਅਨਸਿਪ ਅੰਮ੍ਰਿਤਸਰ ਤਲਵਾਰਬਾਜੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਜਿਸ ਵਿੱਚ ਸੀਨੀਅਰ ਸਟੇਟ ਤਲਵਾਰਬਾਜੀ ਚੈਂਪੀਅਨਸ਼ਿਪ ਦੇ ਫੋਇਲ ਤਲਵਾਰਬਾਜੀ ਮੁਕਾਬਲਿਆਂ ਵਿੱਚ ਪਟਿਆਲੇ ਦੀਆਂ ਦੋ ਲੜਕੀਆਂ ਨੇ ਬਾਜ਼ੀ ਮਾਰੀ ਜਿਸ ਵਿੱਚ ਜੈਸਮੀਨ ਪਟਿਆਲਾ ਨੇ ਗੋਲਡ ਮੈਡਲ ਤੇ ਤੇ ਗੁਰਲੀਨ ਕੌਰ ਰੱਖੜਾ ਨੇ ਸਿਲਵਰ ਮੈਡਲ ਹਾਸਿਲ ਕਰਕੇ ਪਟਿਆਲਾ ਦਾ ਨਾਮ ਚਮਕਾਇਆ ਹੈ ਉੱਥੇ ਹੀ ਅੰਮ੍ਰਿਤਸਰ ਦੀ ਅਦਾਸਰੀ ਤੇ ਗੁਰਜੋਤ ਕੌਰ ਮੋਹਾਲੀ ਨੇ ਵੀ ਬਰੋਂਜ ਮੈਡਲ ਜਿੱਤਿਆ ਹੈ, ਉਥੇ ਹੀ ਇਹ ਚਾਰੇ ਲੜਕੀਆਂ ਦਿੱਲੀ ਵਿਖੇ 16 ਨਵੰਬਰ ਤੋਂ ਸ਼ੁਰੂ ਹੋਣ ਜਾ ਜਾ ਰਹੀ ਨੈਸ਼ਨਲ ਤਲਵਾਰਬਾਜੀ ਚੈਂਪੀਅਨਸਿ਼ਪ ਲਈ ਵੀ ਚੁਣੀਆਂ ਗਈਆਂ ਹਨ, ਜਿੱਥੇ ਉਹ ਫਾਈਲ ਈਵੈਂਟ ਮੁਕਾਬਲੇ ਲਈ ਪੰਜਾਬ ਦੀ ਟੀਮ ਵਜੋਂ ਖੇਡਣਗੀਆਂ ਉਥੇ ਹੀ ਅੰਮ੍ਰਿਤਸਰ ਵਿਖੇ ਹੋਈ ਸੀਨੀਅਰ ਸਟੇਟ ਚੈਂਪੀਅਨਸਿ਼ਪ ਵਿੱਚ ਇਹਨਾਂ ਲੜਕੀਆਂ ਨੇ ਖੂਬ ਨਾਮ ਚਮਕਾਇਆ ਹੈ ਜਿੱਥੇ ਇਹਨਾਂ ਲੜਕੀਆਂ ਨੂੰ ਸੈਕਟਰੀ ਅਨਿਲ ਅਰੋੜਾ, ਪ੍ਰਧਾਨ ਜਸਵੰਤ ਸਿੰਘ ਢਿੱਲੋ, ਜਨਰਲ ਸਕੱਤਰ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਨੇ ਸਨਮਾਨਤ ਕਰਨ ਦੀ ਰਸਮ ਅਦਾ ਕੀਤੀ ।
ਗੁਰਲੀਨ ਕੌਰ ਰੱਖੜਾ ਦੇ ਨਾਲ ਨਾਲ ਹੋਰ ਖਿਡਾਰੀ ਵੀ ਤਲਵਾਰਬਾਜੀ ਮੁਕਾਬਲਿਆਂ ਲਈ ਟ੍ਰੇਨਿੰਗ ਲੈ ਰਹੇ ਹਨ : ਕੋਚ ਪੰਕਜ ਸਿੰਗਲਾ
ਜਿ਼ਕਰਯੋਗ ਹੈ ਕਿ ਗੁਰਲੀਨ ਕੌਰ ਰੱਖੜਾ ਸਿਲਵਰ ਮੈਡਲ ਜੇਤੂ ਪੀ. ਆਈ. ਐਸ. ਮੋਹਾਲੀ ਵਿਖੇ ਟ੍ਰੇਨਿੰਗ ਲੈ ਰਹੀ ਹੈ ਉੱਥੇ ਹੀ ਸਰਕਾਰੀ ਕਾਲਜ ਮੋਹਾਲੀ ਦੀ ਵਿਦਿਆਰਥਣ ਹੈ । ਲਿਹਾਜਾ ਲੰਘੀਆਂ ਨੈਸ਼ਨਲ ਤਲਵਾਰਬਾਜੀ ਮੁਕਾਬਲਿਆਂ ਵਿੱਚ ਦੋ ਵਾਰ ਤਮਗਾ ਹਾਸਿਲ ਕਰਕੇ ਆਪਣੀ ਸਟੇਟ ਅਤੇ ਕਾਲਜ ਦਾ ਨਾਮ ਚਮਕਾ ਚੁੱਕੀ ਹੈ।ਇਸਦੇ ਕੋਚ ਪੰਕਜ ਸਿੰਗਲਾ ਨੇ ਕਿਹਾ ਕਿ ਗੁਰਲੀਨ ਕੌਰ ਰੱਖੜਾ ਦੇ ਨਾਲ ਨਾਲ ਹੋਰ ਖਿਡਾਰੀ ਵੀ ਤਲਵਾਰਬਾਜੀ ਮੁਕਾਬਲਿਆਂ ਲਈ ਟ੍ਰੇਨਿੰਗ ਲੈ ਰਹੇ ਹਨ ਜੋ ਜਲਦ ਹੀ ਵੱਖ-ਵੱਖ ਚੈਂਪੀਅਨਸ਼ਿਪਾਂ ਰਾਹੀਂ ਆਪਣੇ ਸੂਬੇ ਦਾ ਨਾਮ ਚਮਕਾਉਣਗੇ ਇਸ ਮੌਕੇ ਨਰਿੰਦਰ ਪਟਿਆਲਾ ਆਦਿ ਹੋਰ ਐਸੋਸੀਏਸ਼ਨ ਦੇ ਆਗੂ ਵੀ ਹਾਜ਼ਰ ਸਨ ।
Read More : ਪਟਿਆਲਾ ਨੇ ਬਾਕਸਿੰਗ ਅੰਡਰ 14 ਲੜਕਿਆਂ ‘ਚ ਜਿੱਤੀ ਓਵਰਆਲ ਟਰਾਫੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
