ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਨੂੰ ਕਸਟਮ ਵਿਭਾਗ ਨੇ ਕੀਤਾ ਗਾਂਜੇ ਸਮੇਤ ਗ੍ਰਿਫ਼ਤਾਰ

Ganja

ਅੰਮ੍ਰਿਤਸਰ, 8 ਅਪ੍ਰੈਲ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬਣੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਯਾਤਰੀ ਨੂੰ ਨਸ਼ੀਲੇ ਪਦਾਰਥ (ਗਾਂਜੇ) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕਿੰਨੀ ਮਾਤਰਾ ਵਿਚ ਹੈ ਗਾਂਜਾ

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ (Sri Guru Ramdas Ji Airport) ‘ਤੇ ਜੋ ਅੱਜ ਇਕ ਯਾਤਰੀ ਨੂੰ ਕਸਟਮ ਵਿਭਾਗ ਵਲੋਂ ਚੈਕਿੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ 964 ਗ੍ਰਾਮ ਗਾਂਜੇ (Ganja) ਸਮੇਤ ਗ੍ਰਿਫ਼ਤਾਰ ਕੀਤਾ ਹੈ ਦੀ ਅੰਦਾਜਨ ਕੀਮਤ 96 ਲੱਖ ਦੱਸੀ ਜਾ ਰਹੀ ਹੈ ।

ਕਿਵੇਂ ਲੈ ਕੇ ਆ ਰਿਹਾ ਸੀ ਨਸ਼ੀਲਾ ਪਦਾਰਥ

ਅੰਮ੍ਰਿਤਸਰ ਕਸਟਮ ਵਿਭਾਗ (Customs Department) ਤੋ ਪ੍ਰਾਪਤ ਜਾਣਕਾਰੀ ਮੁਤਾਬਕ ਜਿਸ ਵਿਅਕਤੀ ਤੋਂ ਇਹ ਨਸੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ ਬੈਂਕਾਕ ਤੋਂ ਫਲਾਈਟ ਨੰਬਰ 214 ਰਾਹੀਂ ਚਾਰ ਵੱਖ-ਵੱਖ ਖਾਣੇ ਅਤੇ ਮਿਠਾਈ ਦੇ ਡੱਬਿਆਂ ਵਿਚ ਛੁਪਾ ਕੇ ਲਿਆ ਰਿਹਾ ਸੀ । ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ ਤੇ ਇਹ ਨਸ਼ੀਲਾ ਪਦਾਰਥ ਏ. ਪੀ. ਐਸ. ਪ੍ਰੋਫਾਈਲਿੰਗ ਅਤੇ ਸਮਾਨ ਦੀ ਜਾਂਚ ਦੌਰਾਨ ਪਕੜਿਆ । ਜਿਸ ਵਿਅਕਤੀ ਤੋਂ ਇਹ ਸਮਾਨ ਬਰਾਮਦ ਹੋਇਆ ਨੂੰ ਗ੍ਰਿ਼ਫ਼ਤਾਰ ਕਰ ਲਿਆ ਗਿਆ ਹੈ ।

Read More : ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀ ਤੋਂ ਮਿਲਿਆ ਗਾਂਜਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *