ਕੋਲਕਾਤਾ, 24 ਜਨਵਰੀ 2026 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਨੇ ਦਾਅਵਾ ਕੀਤਾ ਹੈ ਕਿ ਸੂਬੇ `ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਨੂੰ ਲੈ ਕੇ ਮਾਨਸਿਕ ਤਣਾਅ ਤੇ ਘਬਰਾਹਟ ਕਾਰਨ ਹੁਣ ਤੱਕ ਘੱਟੋ-ਘੱਟ 110 ਵਿਅਕਤੀਆਂ ਦੀ ਮੌਤ (110 people died) ਹੋ ਚੁੱਕੀ ਹੈ ।
ਲੋਕ ਐਸ. ਆਈ. ਆਰ. ਲਈ ਉਡੀਕ ਕਰਨ ਲਈ ਹਨ ਮਜ਼ਬੂਰ
ਮਮਤਾ ਨੇ ਕਿਹਾ ਕਿ ਬਜ਼ੁਰਗਾਂ ਸਮੇਤ ਸੈਂਕੜੇ ਲੋਕ ਸੁਣਵਾਈ ਲਈ ਐੱਸ. ਆਈ. ਆਰ. (S. I. R.) ਕੈਂਪਾਂ `ਚ ਹਰ ਰੋਜ਼ 5 ਤੋਂ 6 ਘੰਟੇ ਲਾਈਨਾਂ `ਚ ਖੜ੍ਹੇ ਹੋਣ ਤੇ ਵਾਰੀ ਦੀ ਉਡੀਕ ਕਰਨ ਲਈ ਮਜਬੂਰ ਹਨ । `ਦਲੀਲ ਭਰਪੁਰ ਤਰੂਟੀਆਂ` ਦੇ ਨਾਂ `ਤੇ ਚੋਣ ਕਮਿਸ਼ਨ (Election Commission) ਬੰਗਾਲੀਆਂ ਦੇ ਉਪਨਾਮਾਂ `ਤੇ ਸਵਾਲ ਉਠਾ ਰਿਹਾ ਹੈ ਜੋ ਸਾਲਾਂ ਤੋਂ ਜਾਣੇ ਤੇ ਸਵੀਕਾਰੇ ਜਾਂਦੇ ਹਨ ।
ਉਨ੍ਹਾਂ ਕਿਹਾ ਕਿ ਮੈਨੂੰ ਮਮਤਾ ਬੈਨਰਜੀ ਤੇ ਮਮਤਾ ਬੰਦੋਪਾਧਿਆਏ ਦੋਵਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ । ਇਸੇ ਤਰ੍ਹਾਂ ਚੈਟਰਜੀ ਤੇ ਚਟੋਪਾਧਿਆਏ ਇਕੋ ਉਪਨਾਮ ਹਨ । ਬ੍ਰਿਟਿਸ਼ ਰਾਜ ਦੌਰਾਨ ਠਾਕੁਰ ਨੂੰ ਟੈਗੋਰ ਵੀ ਕਿਹਾ ਜਾਂਦਾ ਸੀ । ਜੇ ਅੱਜ ਰਬਿੰਦਰਨਾਥ ਟੈਗੋਰ ਜ਼ਿੰਦਾ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਵੀ ਇਸ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ।
Read More : ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
