ਪਟਿਆਲਾ, 16 ਨਵੰਬਰ 2025 : ਪਟਿਆਲਾ ਮੀਡੀਆ ਕਲੱਬ ਵਿਖੇ ਕੌਮੀ ਪ੍ਰੈਸ ਦਿਹਾੜੇ ’ਤੇ ਅਮਰ ਹਸਪਤਾਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ ਗਿਆ ।
ਕੈਂਪ ਦਾ ਉਦਘਾਟਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪੇਸ਼ ਚੱਠਾ ਨੇ ਕੀਤਾ
ਕੈਂਪ ਦਾ ਉਦਘਾਟਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪੇਸ਼ ਚੱਠਾ ਨੇ ਕੀਤਾ ਜਦੋਂ ਕਿ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਹਾਇਕ ਲੋਕ ਸੰਪਰਕ ਅਫਸਰ (ਏ. ਪੀ. ਆਰ. ਓ.) ਸਰਦਾਰ ਹਰਦੀਪ ਸਿੰਘ ਅਤੇ ਅਮਰ ਹਸਪਤਾਲ ਦੇ ਕੋਆਰਡੀਨੇਟਰ ਸਰਦਾਰ ਸਤਨਾਮ ਸਿੰਘ ਸ਼ਾਮਲ ਹੋਏ । ਕੈਂਪ ਵਿਚ ਖੂਨ ਦੇ ਟੈਸਟ, ਹੈਪੇਟਾਈਟਸ-ਬੀ ਅਤੇ ਸੀ ਦੇ ਟੈਸਟ ਵੀ ਮੁਫਤ ਕੀਤੇ ਗਏ । ਕੈਂਪ ਵਿਚ ਦਿਲੋ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਵੇਕ ਸਿੰਗਲਾ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਕੇ ਐਸ ਗਰੋਵਰ, ਚਮੜੀ ਰੋਗਾਂ ਦੇ ਮਾਹਿਰ ਡਾ. ਸ਼ਿਮੋਨਾ ਗਰਗ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਪਿਯੂਸ਼ ਮਿੱਤਲ ਨੇ ਮਰੀਜ਼ਾਂ ਦਾ ਮੁਫਤ ਚੈਕਅਪ ਕੀਤਾ ਅਤੇ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ ।
ਉਹਨਾਂ ਨੂੰ ਆਪਣੇ ਪੱਤਰਕਾਰੀ ਦੇ ਸਫਰ ’ਤੇ ਬਹੁਤ ਮਾਣ ਹੈ ਤੇ ਹਮੇਸ਼ਾ ਰਹੇਗਾ : ਭੁਪੇਸ਼ ਚੱਠਾ
ਇਸ ਸੰਬੰਧੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਭੁਪੇਸ਼ ਚੱਠਾ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਜਿਸ ਪਟਿਆਲਾ ਮੀਡੀਆ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਅੱਜ ਉਸੇ ਕਲੱਬ ਵਿਚ ਸਾਥੀਆਂ ਨੇ ਮਾਣ ਤੇ ਸਤਿਕਾਰ ਬਖਸ਼ਿਆ ਹੈ । ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਪੱਤਰਕਾਰੀ ਦੇ ਸਫਰ ’ਤੇ ਬਹੁਤ ਮਾਣ ਹੈ ਤੇ ਹਮੇਸ਼ਾ ਰਹੇਗਾ । ਇਸ ਮੌਕੇ ਸੰਬੋਧਨ ਕਰਦਿਆਂ ਕਲੱਬ ਦੇ ਮੁੱਖ ਸਲਾਕਹਾਰ ਰਾਣਾ ਰਣਧੀਰ ਨੇ ਕੌਮੀ ਪ੍ਰੈਸ ਦਿਹਾੜੇ ਦੇ ਪਿਛੋਕੜ ਦੀ ਜਾਣਕਾਰੀ ਦਿੱਤੀ ਜਦੋਂ ਕਿ ਬਾਨੀ ਪ੍ਰਧਾਨ ਸਰਦਾਰ ਰਵੇਲ ਸਿੰਘ ਭਿੰਡਰ ਨੇ ਕਲੱਬ ਦੇ ਇਤਿਹਾਸ ’ਤੇ ਝਾਤ ਪਾਈ । ਮੰਚ ਸੰਚਾਲਨ ਸਾਬਕਾ ਪ੍ਰਧਾਨ ਸ੍ਰੀ ਨਵਦੀਪ ਢੀਂਗਰਾ ਨੇ ਬਾਖੂਬੀ ਕੀਤਾ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਕਲੱਬ ਪ੍ਰਧਾਨ ਪਰਮੀਤ ਸਿੰਘ, ਮੀਤ ਪ੍ਰਧਾਨ ਜਗਤਾਰ ਸਿੰਘ, ਜੁਆਇੰਟ ਸਕੱਤਰ ਜਤਿੰਦਰ ਗਰੋਵਰ, ਕਮਲ ਦੂਆ, ਅਨੂ ਅਲਬਰਟ, ਗੁਲਸ਼ਨ ਸ਼ਰਮਾ, ਹਰਜੀਤ ਸਿੰਘ ਨਿੱਝਰ, ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਸੁੰਦਰ ਸ਼ਰਮਾ, ਅਜੈ ਸ਼ਰਮਾ,ਕਮਰਇੰਦਰ ਸਿੰਘ, ਰਾਜਦੀਪ ਕੌਰ ਥਿੰਦ, ਜਸਵਿੰਦਰ ਜੁਲਕਾਂ, ਆਸ਼ੂਤੋਸ਼, ਮਨੀ ਸਿੰਘ ਸਮੇਤ ਅਮਰ ਹਸਪਤਾਲ ਦੇ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ ।
Read More : ਨਵੇਂ ਬਣੇ ਪੰਚਾਇਤ ਘਰ ਅਤੇ ਕਮਿਊਨਿਟੀ ਸੈਂਟਰ ਦੀ ਆਧੁਨਿਕ ਰਸੋਈ ਦਾ ਉਦਘਾਟਨ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
