ਨਵੀਂ ਦਿੱਲੀ, 26 ਜਨਵਰੀ 2026 : ਦਿੱਲੀ ਦੀ ਇਕ ਅਦਾਲਤ (Delhi Court) ਨੇ ਸੋਸ਼ਲ ਵਰਕਰ ਮੇਧਾ ਪਾਟਕਰ ਨੂੰ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਵੱਲੋਂ ਦਾਇਰ ਮਾਣਹਾਨੀ ਦੇ ਅਪਰਾਧਿਕ ਮਾਮਲੇ `ਚ ਬਰੀ (Acquittal) ਕਰ ਦਿੱਤਾ ਹੈ । ਇਹ ਮਾਮਲਾ 2006 `ਚ ਇਕ ਟੈਲੀਵਿਜ਼ਨ ਪ੍ਰੋਗਰਾਮ ਦੌਰਾਨ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨਾਲ ਸਬੰਧਤ ਸੀ ।
ਕੀ ਕਹਿ ਦਿੱਤਾ ਸੀ ਮੇਧਾ ਪਾਟਕਰ ਨੇ
ਅਦਾਲਤ ਨੇ ਕਿਹਾ ਕਿ ਸਕਸੈਨਾ ਕਥਿਤ ਇਤਰਾਜ਼ਯੋਗ ਟਿੱਪਣੀਆਂ (Objectionable comments) ਨੂੰ ਰਿਕਾਰਡ ਕਰਨ ਵਾਲੇ ਮੂਲ ਰਿਕਾਰਡਿੰਗ ਉਪਕਰਨ ਜਾਂ ਪੂਰੀ ਵੀਡੀਓ ਫੁਟੇਜ ਨੂੰ ਪੇਸ਼ ਕਰਨ `ਚ ਅਸਫਲ ਰਹੇ । ਸਿ਼ਕਾਇਤ ਅਨੁਸਾਰ ਮੇਧਾ ਪਾਟਕਰ (Medha Patkar) ਨੇ ਇਕ ਪ੍ਰੋਗਰਾਮ ਦੌਰਾਨ ਕਥਿਤ ਤੌਰ `ਤੇ ਕਿਹਾ ਸੀ ਕਿ ਸਕਸੈਨਾ ਅਤੇ ਉਨ੍ਹਾਂ ਦੀ ਗੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) ਨੂੰ ਸਰਦਾਰ ਸਰੋਵਰ ਪ੍ਰਾਜੈਕਟ ਨਾਲ ਜੁੜੇ ਨਿਰਮਾਣ ਕਾਰਜ ਸਬੰਧੀ ਠੇਕੇ ਮਿਲੇ ਸਨ ।
Read more : ਮੁੱਖ ਮੰਤਰੀ ਰੇਖਾ ਗੁਪਤਾ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ `ਚ ਦੋਸ਼ ਤੈਅ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
