ਲਸ਼ਕਰ ਅੱਤਵਾਦੀ ਨੇ ਦਿੱਤੀ ਸਿੱਧੇ ਖੁੱਲ੍ਹੀ ਖੁੱਲ੍ਹੀ ਧਮਕੀ

Abu Musa Kashmiri

ਇਸਲਾਮਾਬਾਦ, 15 ਜਨਵਰੀ 2026 : ਅੱਤਵਾਦੀ ਸੰਗਠਨ (Terrorist organization) ਲਸ਼ਕਰ-ਏ-ਤੋਇਬਾ ਨਾਲ ਜੁੜੇ ਇਕ ਅੱਤਵਾਦੀ ਦਾ ਭੜਕਾਊ ਤੇ ਹਿੰਸਕ ਬਿਆਨ ਸਾਹਮਣੇ ਆਇਆ ਹੈ, ਜਿਸ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਸਰਗਰਮ ਅੱਤਵਾਦੀ ਨੈੱਟਵਰਕ `ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ।

‘ਹਿੰਦੂਆਂ ਦੀ ਧੌਣ ਵੱਢਣ ਨਾਲ ਮਿਲੇਗੀ ਕਸ਼ਮੀਰ ਨੂੰ ਆਜ਼ਾਦੀ`

ਲਸ਼ਕਰ ਦੇ ਅੱਤਵਾਦੀ ਅਬੂ ਮੂਸਾ ਕਸ਼ਮੀਰੀ (Abu Musa Kashmiri) ਨੇ ਖੁੱਲ੍ਹੇ ਮੰਚ ਤੋਂ ਹਿੰਦੂਆਂ ਦੀ ਧੌਣ ਵੱਢਣ ਦੀ ਧਮਕੀ ਦਿੱਤੀ ਹੈ । ਉਸ ਦਾ ਇਹ ਬਿਆਨ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਦੇਖਿਆ ਗਿਆ ਹੈ, ਹਾਲਾਂਕਿ ਵੀਡੀਓ ਦੇ ਰਿਕਾਰਡ ਹੋਣ ਦੀ ਜੋ ਤਰੀਕ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ।

ਵਾਇਰਲ ਵੀਡੀਓ ਵਿਚ ਅਬੂ ਮੂਸਾ ਕਸ਼ਮੀਰੀ ਕਹਿੰਦਾ ਹੈ ਕਿ ਕਸ਼ਮੀਰ ਮੁੱਦੇ (Kashmir issue) ਦਾ ਹੱਲ ਗੱਲਬਾਤ ਜਾਂ ਕੌਮਾਂਤਰੀ ਅਪੀਲ ਨਾਲ ਨਹੀਂ, ਸਗੋਂ ਅੱਤਵਾਦ ਤੇ ਜਿਹਾਦ ਨਾਲ ਹੀ ਸੰਭਵ ਹੈ । ਉਹ ਭੜਕਾਊ ਭਾਸ਼ਾ ਦੀ ਵਰਤੋਂ ਕਰਦੇ ਹੋਏ ਕਹਿੰਦਾ ਹੈ, “ਕਸ਼ਮੀਰ ਨੂੰ ਆਜ਼ਾਦੀ । ਭੀਖ ਮੰਗਣ ਨਾਲ ਨਹੀਂ, ਹਿੰਦੂਆਂ ਦੀ ਧੌਣ ਵੱਢਣ ਨਾਲ ਮਿਲੇਗੀ । ਸਾਨੂੰ ਜਿਹਾਦ ਦਾ ਝੰਡਾ ਚੁੱਕਣਾ ਪਵੇਗਾ।” ਇਹ ਬਿਆਨ ਨਾ ਸਿਰਫ਼ ਧਾਰਮਿਕ ਨਫ਼ਰਤ ਨੂੰ ਵਧਾਉਂਦਾ ਹੈ, ਸਗੋਂ ਖੁੱਲ੍ਹੇਆਮ ਹਿੰਸਾ ਦਾ ਸੱਦਾ ਵੀ ਦਿੰਦਾ ਹੈ ।

ਅਬੂ ਮੂਸਾ ਹੈ ਜੰਮੂ-ਕਸ਼ਮੀਰ ਯੂਨਾਈਟਿਡ ਮੂਵਮੈਂਟ ਦਾ ਮੈਂਬਰ

ਜਾਣਕਾਰੀ ਮੁਤਾਬਕ ਅਬੂ ਮੂਸਾ ਕਸ਼ਮੀਰੀ ਲਸ਼ਕਰ-ਏ-ਤੋਇਬਾ (Lashkar-e-Taiba) ਨਾਲ ਜੁੜੇ ਸੰਗਠਨ ਜੰਮੂ-ਕਸ਼ਮੀਰ ਯੂਨਾਈਟਿਡ ਮੂਵਮੈਂਟ ਦਾ ਮੈਂਬਰ ਹੈ । ਉਸ ਦਾ ਨਾਂ ਅਪ੍ਰੈਲ 2025 ਵਿਚ ਜੰਮੂ-ਕਸ਼ਮੀਰ ਦੇ ਪਹਿਲਗਾਮ `ਚ ਹੋਏ ਅੱਤਵਾਦੀ ਹਮਲੇ ਨਾਲ ਵੀ ਜੋੜਿਆ ਗਿਆ ਸੀ. ਹਾਲਾਂਕਿ ਉਸ ਮਾਮਲੇ ਵਿਚ ਜਾਂਚ ਅਜੇ ਵੀ ਜਾਰੀ ਹੈ।

Read More : ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਵਲੋਂ ਨਿੱਝਰ ਹੱਤਿਆ ਦੇ ਲਗਾਏ ਦੋਸ਼ਾਂ ਨੂੰ ਕੀਤਾ ਖਾਰਜ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *