ਜਲੰਧਰ ਦੇ ਸਕੂਲਾਂ ਦੇ ਨਾਲ-ਨਾਲ ਟ੍ਰੇਨ ਨੂੰ ਵੀ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Bomb Threat

ਜਲੰਧਰ, 16 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਅੱਜ ਸਕੂਲਾਂ ਨੂੰ ਇਕ ਵਾਰ ਈਮੇਲ ਭੇਜ ਕੇ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਈਮੇਲ ਭੇਜ ਕੇ ਸਕੂਲਾਂ ਤੇ ਟ੍ਰੇਨ ਨੂੰ ਵੀ ਉਡਾਉਣ ਦੀ ਦਿੱਤੀ ਹੈ ਧਮਕੀ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਕੂਲਾਂ (Schools) ਨੂੰ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ । ਇਸੇ ਦੇ ਚੱਲਦੇ ਹੁਣ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਮਿਲੀ ਜਾਣਕਾਰੀ ਮੁਤਾਬਿਕ ਈਮੇਲ ਦੇ ਜਰੀਏ ਸਕੂਲਾਂ ਨੂੰ ਧਮਕੀ ਹਾਸਿਲ ਹੋਈ ਹੈ । ਜਿਸ ’ਚ ਟ੍ਰੇਨ (Train) ਨੂੰ ਵੀ ਉਡਾਉਣ ਦੀ ਚਿਤਾਵਨੀ ਦਿੱਤੀ ਗਈ ਹੈ । ਦੱਸ ਦਈਏ ਕਿ ਸਕੂਲਾਂ ਨੂੰ ਮੇਲ ਸਵੇਰੇ 7:37 ਵਜੇ ਮਿਲੀ ਹੈ ।

ਈਮੇਲ ਵਿਚ ਕੀ ਕੀ ਆਖਿਆ ਗਿਆ ਹੈ

ਭੇਜ ਗਈ ਈਮੇਲ ਜਿਸ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਸ਼ਾਨੇ ’ਤੇ ਹਨ । ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਵੀ ਜਿਕਰ ਕੀਤਾ ਗਿਆ ਹੈ ।  ਨਾਲ ਹੀ ਕਿਹਾ ਕਿ ਆਪਣੇ ਬੱਚਿਆਂ ਨੂੰ ਬਚਾਓ । ਡਾ. ਬੀ. ਆਰ ਅੰਬੋਡਕਰ ਦੇ ਬੁੱਤਾਂ ਨੂੰ 14 ਅਪ੍ਰੈਲ ਤੱਕ ਪੰਜਾਬ ਵਿੱਚੋ ਹਟਾ ਦਿਓ ਨਹੀਂ ਤਾਂ 14 ਅਪ੍ਰੈਲ ਨੂੰ ਸਾਰੇ ਬੁੱਤਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ । ਮੇਲ ’ਚ ਧਮਾਕੇ ਦੇ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ ਹੈ । ਸਕੂਲਾਂ ’ਚ 1:11 ਵਜੇ, ਵਿਧਾਨਸਭਾ ’ਚ 2.11 ਤੇ ਦਿੱਲੀ ਟ੍ਰੇਨ ’ਚ 9.11 ਵਜੇ ਧਮਾਕਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ ।

Read More : ਅੰਮ੍ਰਿਤਸਰ ਦੇ ਸਕੂਲਾਂ ਤੇ ਸ਼ਤਾਬਦੀ ਐਕਸਪ੍ਰੈਸ ਰੇਲ ਨੂੰ ਮਿਲੀ ਉਡਾਉਣ ਦੀ ਧਮਕੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *