ਅੱਜ ਦੇ ਅਜੋਕੇ ਸਮੇਂ ਵਿੱਚ ਵਪਾਰ ਇੱਕਜੁੱਟ ਹੋ ਕੇ ਹੀ ਕੀਤਾ ਜਾ ਸਕਦਾ ਹੈ : ਡਾ. ਅੰਸ਼ੁਮਨ ਖਰਬੰਦਾ

Meeting

ਪਟਿਆਲਾ, 29 ਨਵੰਬਰ 2025 : ਪਟਿਆਲਾ ਵਿਖੇ ਆਪਣੇ-ਆਪਣੇ ਵਪਾਰ ਅਤੇ ਵਪਾਰ ਦੀ ਸੁਰੱਖਿਆ ਤੇ ਮੱਦੇਨਜ਼ਰ ਪਟਿਆਲਾ ਦੇ ਵਪਾਰੀਆਂ ਵੱਲੋਂ ਬੀ. ਐਨ. ਈ. ਦੇ ਬੈਨਰ ਹੇਠ ਕੀਤੀ ਗਈ ਅਹਿਮ ਮੀਟਿੰਗ ਵਿਚ ਪਹੁੰਚੇ ਸ਼ਹਿਰ ਅਤੇ ਆਸ-ਪਾਸ ਦੇ 60 ਦੇ ਕਰੀਬ ਵਪਾਰੀ ਅਤੇ 70 ਦੇ ਕਰੀਬ ਨਵੇਂ ਵਿਜਟਰ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਨਵੇਂ ਚੁਣੇ ਗਏ ਪ੍ਰਧਾਨ ਡਾ. ਅੰਸ਼ੁਮਨ ਖਰਬੰਦਾ ਨੇ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿੱਚ ਵਪਾਰ ਇੱਕਜੁੱਟ ਹੋ ਕੇ ਹੀ ਕੀਤਾ ਜਾ ਸਕਦਾ ਹੈ।ਮੀਟਿੰਗ ਵਿਚ ਇਕੱਠੇ ਵਪਾਰੀਆਂ ਵਲੋਂ ਵਪਾਰ ਸਬੰਧੀ ਪੇਸ਼ ਆ ਰਹੇ ਮਸਲਿਆਂ ਤੇ ਅਹਿਮ ਚਰਚਾ ਨੂੰ ਵੀ ਸਾਂਝਾ ਕੀਤਾ ਗਿਆ। ਡਾ. ਖਰਬੰਦਾ ਨੇ ਕਿਹਾ ਕਿ ਵਪਾਰੀਆਂ ਨੂੰ ਕਾਰੋਬਾਰ ਕਰਨ ਵਿਚ ਜਿਨ੍ਹਾਂ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੂੰ ਇਕ ਮੰਚ ਤੇ ਆ ਕੇ ਇਕੱਠ ਹੋ ਕੇ ਤੇ ਵਿਚਾਰ-ਵਟਾਂਦਰਾ ਕਰਕੇ ਹੀ ਹੱਲ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਅਸੀਂ ਇਕੱਲੇ-ਇਕੱਲੇ ਰਹਾਂਗੇ ਤਾਂ ਵਪਾਰ ਕਰਨਾ ਬੇਹਦ ਮੁਸ਼ਕਲ ਰਹੇਗਾ ਤੇ ਔਕੜਾਂ ਵਿਚ ਵੀ ਵਾਧਾ ਹੁੰਦਾ ਚਲਿਆ ਜਾਵੇਗਾ, ਜਿਸ ਲਈ ਏਕਤਾ ਤੇ ਇਕਮੁਠਤਾ ਸਮੇਂ ਦੀ ਮੰਗ ਹੈ।
ਜਿ਼ਲੇ ਦੀ ਨਵੀਂ ਟੀਮ ਦਾ ਹੋਇਆ ਗਠਨ
ਇਸ ਮੌਕੇ ਐਗਜੀਕਿਊਟਿਵ ਡਾਇਰੈਕਟਰ ਸਿ਼ਵਾਨੀ ਗੁਪਤਾ, ਏਰੀਆ ਡਾਇਰੈਕਟਰ ਪ੍ਰਦੀਪ ਗੁਪਤਾ ਵੱਲੋਂ ਪਟਿਆਲਾ ਜਿਲੇ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ । ਇਸ ਮੌਕੇ ਨਵੇਂ ਚੁਣੇ ਪ੍ਰਧਾਨ ਡਾ. ਅੰਸ਼ੁਮਨ ਖਰਬੰਦਾ, ਮੀਤ ਪ੍ਰਧਾਨ ਰੋਹਿਤ ਬਾਂਸਲ ਅਤੇ ਸਕੱਤਰ ਅਨੀਸ਼ ਬਾਂਸਲ ਅਤੇ ਹੋਰ ਮੈਂਬਰਾਂ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿੱਚ ਵਪਾਰ ਇੱਕਜੁੱਟ ਹੋ ਕੇ ਹੀ ਕੀਤਾ ਜਾ ਸਕਦਾ ਹੈ । ਇਸ ਮੌਕੇ ਵਪਾਰੀਆਂ ਨੇ ਦੱਸਿਆ ਬੀ. ਐਨ. ਆਈ. ਨਾਲ ਜੁੜਨ ਨਾਲ ਉਹਨਾਂ ਦੇ ਵਪਾਰ ਨੂੰ ਕਾਫੀ ਫਾਇਦਾ ਹੋਇਆ ਹੈ ਅਤੇ ਕਈ ਵਪਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਉਹਨਾਂ ਦੇ ਵਪਾਰ ਵਿੱਚ ਚੰਗਾ ਵਾਧਾ ਹੋਇਆ ਹੈ। ਇਸ ਮੌਕੇ ਅੱਜ ਡੀਵਾਇਨ ਚੈਪਟਰ ਪਟਿਆਲਾ ਵੀ ਲਾਂਚ ਕੀਤਾ ਗਿਆ। ਜਿਸ ਨੂੰ ਲੈ ਕੇ ਮੈਂਬਰਾਂ ਵਿੱਚ ਕਾਫੀ ਉਤਸਾਹ ਅਤੇ ਜੋਸ਼ ਦੇਖਣ ਨੂੰ ਮਿਲਿਆ । ਇਸ ਮੌਕੇ ਨਰੇਸ਼ ਸਿੰਗਲਾ, ਸੁਭਾਸ਼ ਗੁਪਤਾ, ਰਕੇਸ਼ ਗੁਪਤਾ, ਰਬੇਸ਼ ਗੋਇਲ, ਜੈ ਨਰਾਇਣ, ਅਸ਼ਵਨੀ ਗਰਗ, ਸੰਜੀਵ ਗੋਇਲ, ਹਰਿੰਦਰ ਪਾਲ, ਨਰੇਸ਼ ਗੁਪਤਾ, ਸੰਜੇ ਸਿੰਗਲਾ ਅਤੇ ਹੋਰ ਵਪਾਰੀ ਮੌਕੇ ਤੇ ਹਾਜ਼ਰ ਸਨ ।

Read More : ਕਾਨੂੰਨ ਤੋਂ ਭੱਜਣ ਵਾਲਿਆਂ ਨੂੰ ਵਾਪਸ ਲਿਆਉਣ ਦਾ ਦੇਸ਼ ਨੂੰ ਪੂਰਾ ਅਧਿਕਾਰ : ਸੁਪਰੀਮ ਕੋਰਟ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *