ਜ਼ਖਮੀਆਂ ਨੂੰ ਹਸਪਤਾਲ ਲਿਜਾਣ ਵਾਲੇ ਰਾਹ ਵੀਰ ਨੂੰ ਸਰਕਾਰ ਦੇਵੇਗੀ ਇਨਾਮ

Nitin Gadkari

ਨਵੀਂ ਦਿੱਲੀ, 20 ਦਸੰਬਰ 2025 : ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ (Minister of Road Transport and Highways) ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ ਸੜਕ ਹਾਦਸੇ (Road accidents) `ਚ ਜ਼ਖਮੀ ਹੋਣ ਵਾਲੇ ਨੂੰ ਹਸਪਤਾਲ (Hospital) ਲੈ ਕੇ ਜਾਏਗਾ, ਉਸ ਨੂੰ `ਰਾਹ ਵੀਰ` (“Rah Veer“) ਕਿਹਾ ਜਾਵੇਗਾ । ਸਰਕਾਰ ਉਸ ਵਿਅਕਤੀ ਨੂੰ 25,000 ਰੁਪਏ ਦਾ ਇਨਾਮ ਦੇਵੇਗੀ ।

ਹਰ ਸਾਲ ਲਗਭਗ 5 ਲੱਖ ਸੜਕ ਹਾਦਸੇ ਹੋਣ ਤੇ ਨਿਤੀਨ ਗਡਕਰੀ ਕੀਤਾ ਦੁੱਖ ਪ੍ਰਗਟ

ਉਨ੍ਹਾਂ ਲੋਕ ਸਭਾ `ਚ ਕਿਹਾ ਕਿ ਵਧੇਰੇ ਸੜਕ ਹਾਦਸੇ ਉਨ੍ਹਾਂ ਲੋਕਾਂ ਨਾਲ ਜੁੜੇ ਹੁੰਦੇ ਹਨ ਜੋ ਅਕਸਰ ਸੁਰੱਖਿਆ ਨਿਯਮਾਂ ਨੂੰ ਅਣਡਿੱਠ ਕਰਦੇ ਹਨ । ਉਨ੍ਹਾਂ ਮੈਂਬਰਾਂ ਨੂੰ ਆਪਣੇ-ਆਪਣੇ ਹਲਕਿਆਂ `ਚ ਸੜਕ ਸੁਰੱਖਿਆ ਮੁਹਿੰਮਾਂ (Road safety campaigns) ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ । ਉਨ੍ਹਾਂ ਇਸ ਤੱਥ `ਤੇ ਦੁੱਖ ਪ੍ਰਗਟ ਕੀਤਾ ਕਿ ਹਰ ਸਾਲ ਲਗਭਗ 500,000 ਸੜਕ ਹਾਦਸੇ ਹੁੰਦੇ ਹਨ ਤੇ ਔਸਤ 180,000 ਕੀਮਤੀ ਜਾਨਾਂ ਜਾਂਦੀਆਂ ਹਨ ।

ਸੜਕ ਸੁਰੱਖਿਆ ਨਿਯਮਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ : ਨਿਤਿਨ ਗਡਕਰੀ 

ਵਧੇਰੇ ਪੀੜਤ ਨੌਜਵਾਨ ਹੁੰਦੇ ਹਨ । ਹੇਠਲੇ ਹਾਊਸ `ਚ ਪ੍ਰਸ਼ਨ ਕਾਲ ਦੌਰਾਨ ਨਿਤਿਨ ਗਡਕਰੀ (Nitin Gadkari) ਨੇ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਸੜਕ ਹਾਦਸੇ ਮਨੁੱਖੀ ਗਲਤੀਆਂ ਨਾਲ ਜੁੜੇ ਹੋਏ ਹਨ । ਸੜਕ ਸੁਰੱਖਿਆ ਨਿਯਮਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ । ਹਰ ਸਾਲ ਹਾਦਸਿਆਂ `ਚ ਲਗਭਗ ਇਕ ਸੱਖ 80 ਹਜ਼ਾਰ ਲੋਕ ਮਰਦੇ ਹਨ । ਇਹ ਗਿਣਤੀ ਕਿਸੇ ਵੀ ਜੰਗ ਜਾਂ ਕੋਵਿਡ ਮਹਾਂਮਾਰੀ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਨਾਲੋਂ ਵੀ ਵੱਧ ਹੈ । ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ ।

Read More : ਇਕ ਸਾਲ ਵਿਚ ਟੋਲ ਬੂਥ ਹੋਣਗੇ ਖਤਮ ਤੇ ਲੱਗੇਗੀ ਇਲੈਕਟ੍ਰਾਨਿਕ ਪ੍ਰਣਾਲੀ : ਗਡਕਰੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *