ਚੰਡੀਗੜ੍ਹ, 12 ਦਸੰਬਰ 2025 : ਸਾਬਕਾ ਕੇਂਦਰੀ ਮੰਤਰੀ ਸਿਵਰਾਜ ਪਾਟਿਲ (Former Union Minister Shivraj Patil) ਦਾ ਅੱਜ ਸ਼ੁੱਕਰਵਾਰ ਨੂੰ 91 ਸਾਲ ਦੀ ਉਮਰ ਵਿੱਚ ਦੇਹਾਂਤ (Death) ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਸਿ਼ਵਰਾਜ ਪਾਟਿਲ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸੀ । ਮਿਲੀ ਜਾਣਕਾਰੀ ਮੁਤਾਬਿਕ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਲਾਤੂਰ ਵਿੱਚ ਆਖਰੀ ਸਾਹ (Last breath in Latur) ਲਏ ਸਨ । ਆਪਣੇ ਲੰਬੇ ਰਾਜਨੀਤਿਕ ਕਰੀਅਰ ਦੌਰਾਨ, ਸ਼ਿਵਰਾਜ ਪਾਟਿਲ ਨੇ ਲੋਕ ਸਭਾ ਦੇ ਸਪੀਕਰ ਅਤੇ ਕੇਂਦਰੀ ਮੰਤਰੀ ਮੰਡਲ ਵਿੱਚ ਕਈ ਮਹੱਤਵਪੂਰਨ ਅਹੁਦਿਆਂ `ਤੇ ਕੰਮ ਕੀਤਾ । ਪਾਟਿਲ ਨੇ ਲਾਤੂਰ ਲੋਕ ਸਭਾ ਸੀਟ ਤੋਂ ਸੱਤ ਵਾਰ ਜਿੱਤ ਪ੍ਰਾਪਤ ਕੀਤੀ ਸੀ ।
ਕੀ ਪਿਛੋਕੜ ਰਿਹਾ ਸਿ਼ਵਰਾਜ ਪਾਟਿਲ ਦਾ
ਜਿ਼ਕਰਯੋਗ ਹੈ ਕਿ ਸ਼ਿਵਰਾਜ ਪਾਟਿਲ ਮਹਾਰਾਸ਼ਟਰ ਦੀ ਲਾਤੂਰ ਲੋਕ ਸਭਾ ਸੀਟ ਤੋਂ 7 ਵਾਰ ਸੰਸਦ ਮੈਂਬਰ ਰਹੇ । ਸ਼ਿਵਰਾਜ ਨੂੰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦਾ ਵਿਸ਼ਵਾਸਪਾਤਰ ਮੰਨਿਆ ਜਾਂਦਾ ਸੀ । ਉਹ 1980 ਦੇ ਦਹਾਕੇ ਵਿੱਚ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀਆਂ ਸਰਕਾਰਾਂ ਵਿੱਚ ਰੱਖਿਆ ਮੰਤਰੀ ਰਹੇ ਸਨ। ਇਸ ਤੋਂ ਇਲਾਵਾ ਉਹ 1991 ਤੋਂ 1996 ਤੱਕ ਲੋਕ ਸਭਾ ਦੇ 10ਵੇਂ ਸਪੀਕਰ ਵੀ ਰਹੇ । 2004 ਤੋਂ 2008 ਤੱਕ ਕੇਂਦਰ ਵਿੱਚ ਗ੍ਰਹਿ ਮੰਤਰੀ ਰਹੇ । ਜਦਕਿ ਮੁੰਬਈ ਹਮਲਿਆਂ ਵਿੱਚ ਸੁਰੱਖਿਆ ਕੁਤਾਹੀ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ । 26 ਨਵੰਬਰ 2008 ਨੂੰ ਮੁੰਬਈ ਵਿੱਚ ਅੱਤਵਾਦੀ ਹਮਲਿਆਂ ਦੌਰਾਨ ਉਨ੍ਹਾਂ ਨੂੰ ਕਾਫ਼ੀ ਆਲੋਚਨਾ ਝੱਲਣੀ ਪਈ ਸੀ। ਦੇਸ਼ ਵਿੱਚ ਇੰਨੇ ਵੱਡੇ ਸੰਕਟ ਦੇ ਬਾਵਜੂਦ ਸ਼ਿਵਰਾਜ ਨੇ ਇੱਕੋ ਦਿਨ ਵਿੱਚ ਕਈ ਵਾਰ ਕੱਪੜੇ ਬਦਲੇ ਸਨ । ਇਸ ਲਈ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ ਸੀ।
Read More : ਚੀਨ `ਚ ਰਿਸ਼ਵਤ ਲੈਣ ਵਾਲੇ ਵਿੱਤੀ ਫਰਮ ਦੇ ਸਾਬਕਾ ਅਧਿਕਾਰੀ ਨੂੰ ਫਾਂਸੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
