ਉਤਰ ਪ੍ਰਦੇਸ਼, 20 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਆਗਰਾ ਵਿਖੇ ਇਕ ਸੜਕ ਹਾਦਸੇ ਵਿਚ ਪੰਜ ਦੀ ਮੌਤ (Five dead) ਤੇ ਤਿੰਨ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ
ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਆਗਰਾ (Agra) ਵਿਖੇ ਜੋ ਇਕ ਸੜਕ ਹਾਦਸਾ ਵਾਪਰਿਆ ਹੈ ਦੇ ਵਿਚ ਮਰਨ ਵਾਲਿਆਂ ਦੀ ਗਿਣਤੀ ਪੰਜ ਤੇ ਜ਼਼ਖਮੀਆਂ ਦੀ ਗਿਣਤੀ ਤਿੰਨ ਹੈ ਦੇ ਵਿਚ ਮਰਨ ਵਾਲਿਆਂ ਵਿਚ ਅਤੇ ਜ਼ਖਮੀਆਂ ਵਿਚ ਮ੍ਰਿਤਕਾਂ ਦੀ ਪਛਾਣ ਕਾਂਤਾ ਪ੍ਰਸਾਦ (70), ਉਨ੍ਹਾਂ ਦਾ ਪੁੱਤਰ ਦੇਵੇਂਦਰ (35), ਨੂੰਹ ਸੀਮਾ (30), ਪੋਤੀ ਆਰਾਧਿਆ (3) ਅਤੇ ਪੋਤਾ ਰਿਸ਼ੀ (20) ਵਜੋਂ ਹੋਈ ਹੈ, ਜੋ ਕਾਰ ਚਲਾ ਰਿਹਾ ਸੀ । ਜ਼ਖ਼ਮੀਆਂ ਵਿੱਚ ਦੇਵੇਂਦਰ ਦਾ ਪੁੱਤਰ ਆਦਿਤਿਆ, ਰਿਸ਼ਭ ਦੀ ਪਤਨੀ ਰਸ਼ਮੀ ਅਤੇ ਅਵਨੀਸ਼ ਸ਼ਾਮਲ ਹਨ । ਦੱਸਣਯੋਗ ਹੈ ਕਿ ਪਰਿਵਾਰ ਪਹਿਲੇ ਨਵਰਾਤੇ ਦੇ ਚਲਦੇ ਇਟਾਵਾ ਤੋਂ ਰਾਜਸਥਾਨ ਦੇ ਕੈਲਾਦ ਦੇਵੀ ਦੇ ਦਰਸ਼ਨ ਕਰਨ ਗਿਆ ਸੀ ਤੇ ਹਾਦਸਾ ਵਾਪਸ ਆਉਂਦੇ ਵੇਲੇ ਵਾਪਰਿਆ ।
ਕਿਵੇਂ ਵਾਪਰਿਆ ਹਾਦਸਾ
ਆਗਰਾ ਵਿਖੇ ਜੋ ਇਕ ਬੁਲੈਰੋ ਕਾਰ ਸੜਕ ਹਾਦਸੇ (Road accidents) ਦਾ ਸਿ਼ਕਾਰ ਹੋ ਗਈ ਹੈ ਦਰੱਖਤ ਨਾਲ ਜਾ ਟਕਰਾਈ ਸੀ । ਹਾਦਸਾ ਵਿਚ ਕਾਰ ਇੰਨੀ ਜੋਰ ਦੇ ਦਰੱਖਤ ਨਾਲ ਟਕਰਾਈ ਕਿ ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਰ ਦੀਆਂ ਖਿੜਕੀਆਂ ਤੋੜ ਕੇ ਸਾਰਿਆਂ ਨੂੰ ਬਾਹਰ ਕੱਢਿਆ । ਜਿਸ ਖੇਤਰ ਵਿਚ ਹਾਦਸਾ ਵਾਪਰਅਿਾ ਉਹ ਚਿੱਤਰਹਾਟ ਪਲਿਸ ਸਟੇਸ਼ਨ ਖੇਤਰ ਅਧੀਨ ਆਉਂਦਾ ਹੈ । ਹਾਦਸੇ ਵਿਚ ਜ਼ਖ਼ਮੀਆਂ (injured) ਨੂੰ ਫਿਰ ਸਥਾਨਕ ਸੀ. ਐਚ. ਸੀ. ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪੰਜ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ । ਬਾਕੀ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ ਸੈਫਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ।
Read More : ਹਰਿਆਣਵੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
