ਮਹਿਲਾ ਮਿੱਤਰ ਨੇ ਕੀਤੀ ਪੁਰਸ਼ ਮਿੱਤਰ ਨਾਲ ਲੱਖਾਂ ਦੀ ਸਾਈਬਰ ਠੱਗੀ

Cyber

ਚੰਡੀਗੜ੍ਹ, 28 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਇਕ ਵਸਨੀਕ ਵਿਅਕਤੀ ਨੂੰ ਆਨ ਲਾਈਨ ਵੈਬਸਾਈਟ ਤੇ ਬਣੀ ਮਹਿਲਾ ਮਿੱਤਰ ਨੇ ਲੱਖਾਂ ਰੁਪਏ ਦੀ ਸਾਈਬਰ ਠੱਗੀ (Cyber ​​fraud) ਕਰ ਦਿੱਤੀ ਹੈ ।

ਕੀ ਹੈ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 32 ਦਾ ਵਸਨੀਕ ਸਾਹਿਬ ਸਿੰਘ (Sahib Singh) ਜੋ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਭਾਰਤ ਆਇਆ ਸੀ ਦੀ ਸ਼ਾਦੀ ਡਾਟ ਕਾਮ ਤੇ ਆਪਣੀ ਆਈ. ਡੀ. ਬਣਾਉਣ ਤੋਂ ਬਾਅਦ ਜਿਸ ਮਹਿਲਾ ਨਾਲ ਜਾਣ ਪਛਾਣ ਹੋਈ ਨੇ ਵਿਆਹ ਲਈ ਪ੍ਰਪੋਜ਼ਲ ਰੱਖਣ ਤੇ ਭਵਿੱਖ ਦੇ ਸੁਧਾਰ ਲਈ ਉਸ ਕੋਲੋਂ ਆਨ ਲਾਈਨ ਇਨਵੈਸਟ (Online Invest) ਕਰਵਾਇਆ ਅਤੇ ਬਾਅਦ ਵਿਚ ਉਹ ਸਭ ਕੁੱਝ ਝੂਠ ਨਿਕਲਿਆ, ਜਿਸ ਤੇ ਕਾਫੀ ਸਮੇਂ ਬਾਅਦ ਜਾ ਕੇ ਉਸਨੂੰ ਪਤਾ ਲੱਗਿਆ ਕਿ ਉਸ ਨਾਲ ਤਾਂ ਠੱਗੀ ਹੋਈ ਹੈ ।

ਸਾਈਬਰ ਸੈਲ ਨੇ ਕਰ ਲਈ ਹੈ ਸਿ਼ਕਾਇਤ ਦਰਜ

ਚੰਡੀਗੜ੍ਹ ਦੇ ਸੈਕਟਰ 32 ਦੇ ਰਹਿਣ ਵਾਲੇ ਸਾਹਬ ਸਿੰਘ ਜਿਸ ਨਾਲ 46 ਲੱਖ ਰੁਪਏ ਦੀ ਸਾਈਬਰ ਠਗੀ ਹੋਈ ਦੀ ਸਿ਼ਕਾਇਤ ਸਾਈਬਰ ਸੈਲ (Cyber ​​Cell) ਨੇ ਸਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਦਰਜ ਕਰਦਿਆਂ ਮੁਕੱਦਮਾ ਵੀ ਦਰਜ ਕੀਤਾ ਹੈ । ਪੁਲਸ ਨੂੰ ਦਿੱਤੀ ਸ਼ਿਕਾਇਤ (Complaint) ਵਿੱਚ ਸਾਹਬ ਸਿੰਘ ਨੇ ਦੱਸਿਆ ਕਿ ਉਹ ਇਸ ਵੇਲੇ ਵਰਕ ਪਰਮਿਟ ’ਤੇ ਕਰੋਸ਼ੀਆ (ਯੂਰਪ) ’ਚ ਕੰਮ ਕਰਦਾ ਹੈ । ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਿਸ ਮਹਿਲਾ ਨਾਲ ਉਸਦੀ ਜਾਣ ਪਛਾਣ ਹੋਈ ਸੀ ਦਾ ਨਾਮ ਸ਼ਰੂਤੀ ਸਿੰਘ ਦੱਸਿਆ ਗਿਆ ਹੈ ।  ਸ਼ਰੂਤੀ ਸਿੰਘ ਨੇ ਸਾਹਬ ਸਿੰਘ ਨਾਲ ਵਿਆਹ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਇੱਕ ਸਾਫਟਵੇਅਰ ਪ੍ਰੋਫੈਸ਼ਨਲ ਹੈ ਅਤੇ ਦੁਸਾਨੇ ਇਨਫੋਟੈਕ ਇੰਡੀਆ ਪ੍ਰਾਈਵੇਟ ਲਿਮਟਿਡ ’ਚ ਕੰਮ ਕਰ ਰਹੀ ਹੈ । ਕੁਝ ਸਮੇਂ ਬਾਅਦ, ਉਸ ਨੇ ਕਿਹਾ ਕਿ ਵਿਆਹ ਲਈ ਪੈਸੇ ਇਕੱਠੇ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਿਵੇਸ਼ ਕਰਨ ਦੀ ਲੋੜ ਹੋਵੇਗੀ । ਸ਼ਿਕਾਇਤ ਕਰਤਾ ਨੂੰ ਉਸ ਉੱਤੇ ਯਕੀਨ ਹੋ ਗਿਆ ।

ਕਿਹੜੀ ਸਾਈਟ ਤੇ ਰਜਿਸਟਰ ਕਰਵਾਇਆ ਗਿਆ ਸੀ ਸਿ਼ਕਾਇਤਕਰਤਾ ਨੂੰ

ਦੋਵਾਂ ਵਿਚਕਾਰ ਕਾਫੀ ਸਮੇਂ ਤੋਂ ਵਟਸਐਪ ’ਤੇ ਗੱਲ ਹੁੰਦੀ ਰਹੀ । ਕੁਝ ਸਮੇਂ ਬਾਅਦ ਮਹਿਲਾ ਨੇ ਸ਼ਿਕਾਇਤਕਰਤਾਂ ਨੂੰ ਕੋ ਔਰਜ ਨਾ ਦੀ ਇੱਕ ਵੈੱਬਸਾਈਟ ’ਤੇ ਰਜਿਸਟਰ ਕਰਵਾਇਆ ਅਤੇ ਦੱਸਿਆ ਕਿ ਉਸ ਨੇ ਵੀ ਉਸੇ ਸਾਈਟ ’ਤੇ ਰਜਿਸਟਰ ਕੀਤਾ ਹੈ । ਉਸਨੇ ਕਿਹਾ ਕਿ ਇਸ ਸਾਈਟ ’ਤੇ ਪੈਸੇ ਦੁੱਗਣੇ ਹੋ ਜਾਂਦੇ ਹਨ ਅਤੇ 5 ਫ਼ੀਸਦੀ ਮੁਨਾਫ਼ਾ ਕਮਾਇਆ ਜਾਂਦਾ ਹੈ । ਸ਼ੁਰੂ ’ਚ ਉਸਨੇ ਇਨਕਾਰ ਕਰ ਦਿੱਤਾ, ਪਰ ਲਾਲਚ ਕਾਰਨ ਸ਼ਿਕਾਇਤ ਕਰਤਾ ਨੇ ਨਿਵੇਸ਼ ਕੀਤਾ । ਸ਼ਿਕਾਇਤ ਕਰਤਾ ਨੇ ਤਕਰੀਬਨ 46 ਲੱਖ ਰੁਪਏ ਨਿਵੇਸ਼ ਕੀਤੇ । ਜਦੋਂ ਸ਼ਿਕਾਇਤਕਰਤਾ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਸਨੇ ਜਦੋਂ ਆਪਣੇ ਪੈਸੇ ਮੰਗਣ ਬਾਰੇ ਗੱਲ ਕੀਤੀ ਤਾਂ ਉਸਨੂੰ ਅੱਗੋਂ ਜਵਾਬ ਮਿਲਿਆ । ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਤੁਰਤ ਮਾਮਲੇ ਦੇ ਸੂਚਨਾ ਸਾਈਬਰ ਸੈਲ ਨੂੰ ਦਿੱਤੀ । ਸਾਈਬਰ ਸੈਲ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ।

Read More : ਚੰਡੀਗੜ੍ਹ ਸਾਈਬਰ ਕਰਾਈਮ ਪੁਲਸ ਥਾਣੇ ਨੇ ਕੀਤਾ ਸਾਈਬਰਾਂ ਠੱਗਾਂ ਦੇ ਗਿਰੋਹ ਕਾਬੂ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *