ਫੋਨ `ਤੇ ਗੱਲਬਾਤ ਨੂੰ ਲੈ ਕੇ ਨਾਰਾਜ਼ ਧੀ ਦੀ ਹੱਂਤਿਆ ਕਰਨ ਵਾਲਾ ਪਿਤਾ ਗ੍ਰਿਫ਼ਤਾਰ

father

ਗੋਰਖਪੁਰ, 16 ਮਾਰਚ 2026 : ਉੱਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਜਿਲੇ `ਚ ਇਕ ਪਿਤਾ ਨੇ ਆਪਣੀ ਧੀ ਦੀ ਇਸ ਲਈ ਹੱਤਿਆ (Murder) ਕਰ ਦਿੱਤੀ ਕਿਉਂਕਿ ਉਹ ਫ਼ੋਨ `ਤੇ ਕਿਸੇ ਲੜਕੇ ਨਾਲ ਗੱਲਬਾਤ ਕਰਦੀ ਸੀ ।

ਸੁਰੂ ਵਿਚ ਲੱਗ ਰਿਹਾ ਸੀ ਹਾਦਸਾ ਪਰ ਬਾਅਦ ਵਿਚ ਸੱਚਾਈ ਆਈ ਸਾਹਮਣੇ

ਪੁਲਸ ਅਨੁਸਾਰ ਸ਼ੁਰੂ `ਚ ਇਹ ਇਕ ਹਾਦਸਾ ਲੱਗ ਰਿਹਾ ਸੀ ਪਰ ਐਤਵਾਰ ਨੂੰ ਸੱਚਾਈ ਸਾਹਮਣੇ ਆ ਗਈ । ਪੁਲਸ ਨੇ ਦੱਸਿਆ ਕਿ ਮੁਲਜ਼ਮ ਕਮਲੇਸ਼ ਭਾਰਤੀ (Accused Kamlesh Bharti) ਨੇ 13 ਮਾਰਚ ਨੂੰ ਘਰ `ਚ ਹੋਏ ਝਗੜੇ ਤੋਂ ਬਾਅਦ ਆਪਣੀ ਧੀ ਨੇਹਾ ਭਾਰਤੀ (23) `ਤੇ ਦਾਤਰ ਨਾਲ ਹਮਲਾ ਕਰ ਦਿੱਤਾ । ਪੁਲਸ ਮੁਤਾਬਕ ਪੁੱਛਗਿੱਛ ਦੌਰਾਨ ਕਮਲੇਸ਼ ਨੇ ਕਬੂਲ ਕੀਤਾ ਕਿ ਉਸ ਨੇ ਆਪਣੀ ਧੀ ਨੂੰ ਫ਼ੋਨ `ਤੇ ਕਿਸੇ ਲੜਕੇ ਨਾਲ ਗੱਲ ਕਰਨ ਬਾਰੇ ਕਈ ਵਾਰ ਚਿਤਾਵਨੀ ਦਿੱਤੀ ਸੀ ਪਰ ਜਦੋਂ ਉਹ ਨਹੀਂ ਮੰਨੀ ਅਤੇ ਉਸ ਨੇ 13 ਮਾਰਚ ਨੂੰ ਫਿਰ ਉਸ ਨੂੰ ਫ਼ੋਨ `ਤੇ ਗੱਲ ਕਰਦੇ ਦੇਖਿਆ ਤਾਂ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ ।

ਕੁੜੀ ਦੀ ਹੱਤਿਆ ਕਰਨ ਵਾਲੇ ਪਿਤਾ ਨੇ ਦੱਸੀ ਸਾਰੀ ਗੱਲਬਾਤ

ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਗੁੱਸੇ `ਚ ਮੈਂ ਉਸ ਨੂੰ ਥੱਪੜ ਮਾਰਿਆ । ਜਦੋਂ ਉਸ ਨੇ ਜਵਾਬ `ਚ ਆਪਣਾ ਹੱਥ ਉਠਾਇਆ, ਤਾਂ ਮੈਂ ਆਪਣਾ ਆਪਾ ਗੁਆ ਦਿੱਤਾ ਅਤੇ ਕਮਰੇ `ਚ ਰੱਖੇ ਦਾਤਰ ਨਾਲ ਉਸ `ਤੇ ਹਮਲਾ ਕਰ ਦਿੱਤਾ । ਹਮਲੇ ਤੋਂ ਬਾਅਦ ਕਮਲੇਸ਼ ਅਤੇ ਉਸ ਦੀ ਪਤਨੀ ਨੇ ਨੇਹਾ ਨੂੰ ਤੁਰੰਤ ਇਕ ਹਸਪਤਾਲ ਪਹੁੰਚਾਇਆ ਅਤੇ ਬਾਅਦ `ਚ ਉਸ ਨੂੰ ਬੀ. ਆਰ. ਡੀ. ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ (Death) ਹੋ ਗਈ ।

Read More : ਕੈਨੇਡਾ ਵਿਖੇ ਗੋਲੀਆਂ ਮਾਰ ਕੇ ਕਰ ਦਿੱਤਾ ਮੋਗਾ ਦੇ ਨੌਜਵਾਨ ਦਾ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *