ਇਸਲਾਮਿਕ ਸਟੇਟ ਨਾਲ ਜੁੜੇ ਮਾਮਲੇ ਚ ਈ. ਡੀ. ਦੀ 4 ਸੂਬਿਆਂਚ ਛਾਪੇਮਾਰੀ

Enforcement Directorate

ਮੁੰਬਈ, 12 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਪਾਬੰਦੀਸ਼ੁਦਾ ਗਲੋਬਲ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (Islamic State) (ਆਈ. ਐੱਸ. ਆਈ. ਐੱਸ.) ਦੇ ਇਕ `ਘੋਰ ਕੱਟੜਪੰਥੀ` ਮਾਡਿਊਲ ਦੇ ਖਿਲਾਫ ਟੈਰਰ ਫੰਡਿੰਗ ਨਾਲ ਜੁੜੇ ਮਨੀ ਲਾਂਡਰਿੰਗ (Money laundering) ਮਾਮਲੇ ਦੀ ਜਾਂਚ ਤਹਿਤ ਕਈ ਸੂਬਿਆਂ `ਚ ਛਾਪੇ (Raids) ਮਾਰੇ ।

ਛਾਪੇਮਾਰੀ ਦੌਰਾਨ ਲਗਭਗ 40 ਥਾਵਾਂ ਤੇ ਲਈ ਗਈ ਤਲਾਸ਼ੀ

ਅਧਿਕਾਰੀਆਂ ਨੇ ਦੱਸਿਆ ਕਿ ਸਵੇਰ ਤੋਂ ਸ਼ੁਰੂ ਹੋਈ ਛਾਪੇਮਾਰੀ `ਚ ਮਹਾਰਾਸ਼ਟਰ `ਚ ਠਾਣੇ ਜਿ਼ਲੇ ਦੇ ਪਡਘਾ-ਬੋਰੀਵਲੀ ਖੇਤਰ ਦੇ ਪਿੰਡਾਂ, ਰਤਨਾਗਿਰੀ ਜਿ਼ਲੇ, ਦਿੱਲੀ, ਕੋਲਕਾਤਾ ਅਤੇ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ `ਚ ਲੱਗਭਗ -40 ਥਾਵਾਂ `ਤੇ ਤਲਾਸ਼ੀ (Searches at 40 locations) ਲਈ ਗਈ । ਅੱਤਵਾਦੀ ਸਮੂਹ ਆਈ. ਐੱਸ. ਆਈ. ਐੱਸ. ਦਾ ਇਹ ਅੱਡਾ ਠਾਣੇ ਦੇ ਪਾਡਘਾ ਪਿੰਡ `ਚ ਸੀ । ਉਨ੍ਹਾਂ ਕਿਹਾ ਕਿ ਮਹਾਰਾਸ਼ਟਰ `ਚ ਤਲਾਸ਼ੀ ਦੌਰਾਨ ਈ. ਡੀ. ਦੀਆਂ ਟੀਮਾਂ ਨੂੰ ਸੂਬੇ ਦੇ ਅੱਤਵਾਦ ਵਰੋਧੀ ਦਸਤੇ (ਏ. ਟੀ. ਐੱਸ.) ਵੱਲੋਂ ਸੁਰੱਖਿਆ ਦਿੱਤੀ ਗਈ, ਜਦੋਂ ਕਿ ਹੋਰ ਸੂਬਿਆਂ `ਚ ਕੇਂਦਰੀ ਸੁਰੱਖਿਆ ਬਲਾਂ ਨੇ ਸੁਰੱਖਿਆ ਮੁਹੱਈਆ ਕੀਤੀ ।

Read More : ਖੇਤੀ ਰਿਲਾਇੰਸ ਪਾਵਰ ਅਤੇ 10 ਹੋਰਨਾਂ ਦੇ ਖਿਲਾਫ ਦੋਸ਼-ਪੱਤਰ ਦਰਜ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *