ਈ. ਡੀ. ਨੇ ਕੀਤੀ ਸਸਪੈਂਡ ਡੀ. ਆਈ. ਜੀ. ਭੁੱਲਰ ਦੇ ਖਾਤਿਆਂ ਦੀ ਜਾਂਚ

haarcharan Bhullar

ਚੰਡੀਗੜ੍ਹ, 16 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਰਿਸ਼ਵਤ ਕਾਂਡ ਦੀ ਜਾਂਚ ਸ਼ੁਰੂ ਕਰਦਿਆਂ ਖਾਤਿਆਂ ਦੀ ਜਾਂਚ ਕੀਤੀ ।
ਈ. ਡੀ. ਨੇ ਕਿਸ ਕਿਸ ਬੈਂਕ ਦੇ ਮੈਨੇਜਰਾਂ ਨੂੰ ਪੱਤਰ ਲਿਖਿਆ ਹੈ
ਪ੍ਰਾਪਤ ਜਾਣਕਾਰੀ ਰਿਸ਼ਵਤ ਮਾਮਲੇ ਵਿਚ ਜੇਲ ਵਿਚ ਬੰਦ ਸਸਪੈਂਡ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਏਜੰਸੀ ਈ. ਡੀ. ਨੇ 7 ਬੈਂਕਾਂ ਦੇ ਮੈਨੇਜਰਾਂ ਨੂੰ ਪੱਤਰ ਲਿਖਿਆ ਹੈ ਤੇ ਭੁੱਲਰ ਦੇ ਬੈਂਕ ਖਾਤਿਆਂ ਵਿਚ ਹੋਈ ਟ੍ਰਾਂਜੈਕਸ਼ਨ ਦੀ ਜਾਣਕਾਰੀ ਮੰਗੀ ਹੈ । ਇਕ ਲੱਖ ਤੋਂ ਤੋਂ ਉਪਰ ਭੁੱਲਰ ਦੇ ਵੱਖ-ਵੱਖ ਬੈਂਕ ਖਾਤਿਆਂ ’ਚ ਜਿੰਨੀ ਵਾਰ ਵੀ ਟ੍ਰਾਂਜੈਕਸ਼ਨ ਹੋਈ ਹੈ ਅਤੇ ਉਨ੍ਹਾਂ ਨੇ ਕਿਹੜੇ-ਕਿਹੜੇ ਲੋਕਾਂ ਨੂੰ ਰਾਸ਼ੀ ਭੇਜੀ ਹੈ ਉਨ੍ਹਾਂ ਸਭ ਜਾਣਕਾਰੀ ਮੰਗੀ ਹੈ । ਈ. ਡੀ. ਨੇ ਭੁੱਲਰ ਦੇ ਖ਼ਿਲਾਫ਼ ਪੀ. ਐਮ. ਐਲ. ਏ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ । ਈ. ਡੀ. ਭੁੱਲਰ ਦੀ ਬੇਨਾਮੀ ਸੰਪਤੀਆਂ ਦਾ ਵੀ ਪਤਾ ਲਗਾ ਰਹੀ ਹੈ। ਜਲਦੀ ਹੀ ਈ. ਡੀ. ਭੁੱਲਰ ਦੀ ਸੰਪਤੀਆਂ ਨੂੰ ਅਟੈਚ ਕਰਨ ਦੀ ਕਾਰਵਾਈ ਵੀ ਸ਼ੁਰੂ ਕਰੇਗੀ ।

Read More : ਮੀਟਿੰਗ ਬੇਨਤੀਜਾ ਰਹਿਣ ਤੇ ਕੀਤਾ ਜਾਵੇਗਾ ਮੁੜ ਬਸਾਂ ਦਾ ਚੱਕਾ ਜਾਮ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *