ਬਿਰਲਾ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ `ਤੇ ਚਰਚਾ ਅਤੇ ਵੋਟਿੰਗ 9 ਨੂੰ : ਰਿਜਿਜੂ

Kiren Rijiju

ਅਰੁਣਾਚਲ ਪ੍ਰਦੇਸ਼, 16 ਫਰਵਰੀ 2026 : ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ (Kiren Rijiju) ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ (Om Birla) ਨੂੰ ਅਹੁਦੇ ਤੋਂ ਹਟਾਉਣ ਦੇ ਮਤੇ `ਤੇ ਚਰਚਾ ਅਤੇ ਉਸ ਤੋਂ ਬਾਅਦ ਵੋਟਿੰਗ 9 ਮਾਰਚ ਨੂੰ ਹੋਵੇਗੀ ।

ਕੇਂਦਰੀ ਮੰਤਰੀ ਨੇ ਦਿੱਤੀ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ

ਰਿਜਿਜੂ ਨੇ ਕਿਹਾ ਕਿ ਬਜਟ ਸੈਸ਼ਨ (Budget session) ਦਾ ਦੂਜਾ ਪੜਾਅ 9 ਮਾਰਚ ਤੋਂ 2 ਅਪ੍ਰੈਲ ਤੱਕ ਨਿਰਧਾਰਤ ਹੈ । ਉਨ੍ਹਾਂ ਕਿਹਾ ਕਿ ਇਹ ਸੈਸ਼ਨ `ਦਿਲਚਸਪ` ਹੋਵੇਗਾ ਕਿਉਂਕਿ ਕਈ ਅਹਿਮ ਬਿੱਲ ਸੰਸਦ `ਚ ਚਰਚਾ ਅਤੇ ਪਾਸ ਹੋਣ ਲਈ ਪੇਸ਼ ਕੀਤੇ ਜਾਣਗੇ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਵਿਰੋਧੀ ਪਾਰਟੀਆਂ ਸੈਸ਼ਨ ਦੇ ਪਹਿਲੇ ਪੜਾਅ ਵਾਂਗ ਵਿਰੋਧ ਜਾਰੀ ਰੱਖਦੀਆਂ ਹਨ, ਤਾਂ ਅੰਤ `ਚ ਇਹ ਉਨ੍ਹਾਂ ਲਈ ਠੀਕ ਨਹੀਂ ਹੋਵੇਗਾ ।

ਸਰਕਾਰ ਬਣਾ ਰਹੀ ਹੈ ਚਰਚਾ ਲਈ ਖਾਸ ਮੰਤਰਾਲਿਆਂ ਦੀ ਪਛਾਣ ਕਰਨ ਦੀ ਯੋਜਨਾ

ਅਰੁਣਾਚਲ ਪੱਛਮੀ `ਚ ਆਪਣੇ ਸੰਸਦੀ ਖੇਤਰ ਦੇ ਦੌਰੇ `ਤੇ ਆਏ ਕਿਰੇਨ ਰਿਜਿਜੂ ਨੇ ਦੱਸਿਆ ਕਿ ਸੈਸ਼ਨ ਦੇ ਦੂਜੇ ਪੜਾਅ ਦੌਰਾਨ ਸਰਕਾਰ ਚਰਚਾ ਲਈ ਖਾਸ ਮੰਤਰਾਲਿਆਂ ਦੀ ਪਛਾਣ ਕਰਨ ਦੀ ਯੋਜਨਾ ਬਣਾ ਰਹੀ ਹੈ । ਉਨ੍ਹਾਂ ਕਿਹਾ ਕਿ ਲੋਕ ਸਭਾ (Lok Sabha) ਵਿਚ ਅਸੀਂ ਪੰਜ ਮੰਤਰਾਲਿਆਂ `ਚ ਗ੍ਰਾਂਟਾਂ ਦੀਆਂ ਮੰਗਾਂ `ਤੇ ਚਰਚਾ ਕਰਾਂਗੇ ਅਤੇ ਰਾਜ ਸਭਾ ਵਿਚ ਅਸੀਂ ਪੰਜ ਹੋਰ ਮੰਤਰਾਲਿਆਂ ਦੇ ਕੰਮਕਾਜ `ਤੇ ਚਰਚਾ ਕਰਾਂਗੇ ।

Read More : ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *