ਪਾਕਿਸਤਾਨ ਦੇ ਕਰਾਚੀ ਵਿਚ ਮੀਂਹ ਤੇ ਤੂਫ਼ਾਨ ਨਾਲ ਤਬਾਹੀ ਕਾਰਨ ਹੋਈਆਂ ਮੌਤਾਂ

Karachi

ਕਰਾਚੀ, 20 ਮਾਰਚ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਸ਼ਹਿਰ ਕਰਾਚੀ ਵਿਖੇ ਮੀਂਹ ਤੇ ਤੂਫਾਨ ਦੇ ਚਲਦਿਆਂ ਕਈ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰੀਕਿਆਂ ਨਾਲ ਹੋਈ ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਕਰਾਚੀ ਸ਼ਹਿਰ (Karachi city) ਵਿਚ ਭਾਰੀ ਮੀਂਹ, ਤੂਫ਼ਾਨੀ ਹਵਾਵਾਂ (Heavy rain, gusty winds) ਅਤੇ ਬਿਜਲੀ ਕੜਕਣ ਕਾਰਨ ਵੱਖ-ਵੱਖ ਹਾਦਸਿਆਂ ਵਿਚ ਜੋ ਘੱਟੋ-ਘੱਟ 19 ਲੋਕਾਂ ਦੀ ਮੌਤ (Death) ਹੋ ਗਈ ਹੈ ਦੇ ਚਲਦਿਆਂ ਕੋਰੰਗੀ ਵਿਚ 12 ਲੋਕਾਂ ਦੀ ਮੌਤ ਹੋਈ ਜਦੋਂ ਟੈਲੀਫ਼ੋਨ ਐਕਸਚੇਂਜ ਦੀ ਛੱਤ ਅਤੇ ਕੰਧ ਢਹਿ ਗਈ । ਇਸੇ ਤਰ੍ਹਾਂ ਬੁਧਵਾਰ ਰਾਤ ਹੋਈਆਂ ਮੌਤਾਂ ਵਿਚ ਛੱਤਾਂ ਅਤੇ ਕੰਧਾਂ ਢਹਿ ਜਾਣਾ, ਬਿਜਲੀ ਦਾ ਕਰੰਟ ਲੱਗਣਾ, ਦਰੱਖਤਾਂ ਅਤੇ ਸਾਈਨਬੋਰਡਾਂ ਦਾ ਡਿੱਗਣਾ ਸ਼ਾਮਲ ਹੈ । ਮਲਿਰ ਵਿਚ ਦੋ ਲੋਕ ਬਿਜਲੀ ਡਿੱਗਣ ਨਾਲ ਮਾਰੇ ਗਏ। ਲਾਂਧੀ ਦੇ ਮਜੀਦ ਕਾਲੋਨੀ ਅਤੇ ਕਲਿਫਟਨ ਇਲਾਕੇ ਵਿਚ ਵੀ ਹਾਦਸੇ ਵਾਪਰੇ, ਜਿੱਥੇ ਇਕ ਔਰਤ ਦੀ ਲਾਸ਼ ਡਿੱਗੇ ਦਰੱਖਤ ਹੇਠੋਂ ਮਿਲੀ ।

ਕੀ ਆਖਿਆ ਪਾਕਿਸਤਾਨੀ ਮੌਸਮ ਵਿਭਾਗ ਨੇ

ਪਾਕਿਸਤਾਨ ਦੇਸ਼ ਦੇ ਮੌਸਮ ਵਿਭਾਗ (Meteorological Department) ਨੇ ਹੋਰ ਮੀਂਹ ਅਤੇ ਤੇਜ਼ ਹਵਾਵਾਂ (Strong winds) ਦੀ ਭਵਿੱਖਬਾਣੀ ਕੀਤੀ ਹੈ । ਕਰਾਚੀ ਦੇ ਮੇਅਰ ਮੁਰਤਜ਼ਾ ਵਹਾਬ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ । ਰਾਹਤ ਟੀਮਾਂ ਮਲਬਾ ਹਟਾਉਣ ਵਿਚ ਲੱਗੀਆਂ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਲਾਸ਼ਾਂ ਜਾਂ ਬਚੇ ਹੋਏ ਲੋਕ ਮਿਲ ਸਕਦੇ ਹਨ । ਜ਼ਿਆਦਾਤਰ ਹਾਦਸੇ ਨੀਵੇਂ ਅਤੇ ਗਰੀਬ ਇਲਾਕਿਆਂ ਵਿਚ ਵਾਪਰੇ ਹਨ ।

Read More : ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇੇ ਪੰਜ ਦੀ ਮੌਤ ਤੇ ਤਿੰਨ ਜਣੇ ਜਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *