ਚੰਡੀਗੜ੍ਹ, 29 ਨਵੰਬਰ 2025 : ਵਾਹਨ ਚਾਲਕਾਂ ਦੇ ਟੈ੍ਰਫਿਕ ਨਿਯਮਾਂ ਦੀ ਉਲੰਘਣਾਂ ਕਰਨ ਤੇ ਚੰਡੀਗੜ੍ਹ ਟੈ੍ਫਿਕ ਪੁਲਸ (Chandigarh Traffic Police) ਨੇ ਵਾਹਨ ਚਾਲਕਾਂ ਤੋਂ 10 ਮਹੀਨਿਆਂ ਵਿਚ ਜਿਥੇ 7 ਲੱਖ ਤੋਂ ਵੀ ਵਧ ਚਲਾਨ (Invoice) ਕੀਤੇ, ਉਥੇ ਇਨ੍ਹਾਂ ਚਲਾਨਾਂ ਬਦਲੇ ਵਾਹਨ ਚਾਲਕਾਂ ਤੋਂ 17 ਕਰੋੜ (17 crore) ਰੁਪਏ ਵੀ ਵਸੂਲੇ ਹਨ । ਟ੍ਰੈਫਿਕ ਪੁਲਸ ਨੇ 1 ਜਨਵਰੀ ਤੋਂ 5 ਨਵੰਬਰ 2025 ਤੱਕ ਜਾਰੀ ਕੀਤੇ 7 ਲੱਖ 12 ਹਜ਼ਾਰ ਚਲਾਨਾਂ ਤੋਂ ਲਗਭਗ 17 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਹਨ ।
ਪਿਛਲੇ ਸਾਲ ਨਾਲੋਂ ਹੋਇਆ ਹੈ ਕੁੱਝ ਸੁਧਾਰ
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕੁੱਝ ਸੁਧਾਰ ਹੋਇਆ ਹੈ । ਸਾਲ-2024 ਵਿਚ ਟ੍ਰੈਫਿਕ ਪੁਲਸ ਨੇ 9 ਲੱਖ 91 ਹਜ਼ਾਰ ਚਲਾਨ ਜਾਰੀ ਕੀਤੇ ਸਨ ਅਤੇ 26.72 ਕਰੋੜ ਰੁਪਏ ਦੇ ਜੁਰਮਾਨੇ (Fines) ਇਕੱਠੇ ਕੀਤੇ ਸਨ । ਜਿਨ੍ਹਾਂ ਵਿਚ ਸਭ ਤੋਂ ਵੱਧ ਚਲਾਨ ਜੰਪਿੰਗ ਲਾਈਟਾਂ ਅਤੇ ਓਵਰ ਸਪੀਡਿੰਗ ਦੇ ਹਨ ।
ਲਾਲ ਬੱਤੀ ਦੀ ਉਲੰਘਣਾ ਦੇ 360,251
ਓਵਰਸਪੀਡਿੰਗ ਦੇ 79,068
ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣਾ ਦੇ 15,311
ਟ੍ਰਿਪਲ ਸਵਾਰੀ ਦੇ 839
ਸ਼ਰਾਬ ਪੀ ਕੇ ਗੱਡੀ ਚਲਾਉਣਾ ਦੇ 3,715
ਹੋਰ ਟ੍ਰੈਫਿਕ ਉਲੰਘਣਾਵਾਂ ਦੇ 273,580
ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੇ ਚਲਾਨਾਂ ਤਹਿਤ ਪੋਸਟਰਾਂ ਦੇ ਆਧਾਰ ‘ਤੇ 40,000
ਇੰਸਟਾਗ੍ਰਾਮ, ਫੇਸਬੁੱਕ ਅਤੇ ਐਕਸ ‘ਤੇ ਪ੍ਰਾਪਤ ਹੋਈਆਂ ਸਿ਼ਕਾਇਤਾਂ ਤੋਂ 5,952
ਵਟਸਐਪ ਤੋਂ 34 ਹਜ਼ਾਰ 55 ਚਲਾਨ ਸ਼ਾਮਲ ਹਨ ।
Read More : ਪੰਜਾਬ ਸਰਕਾਰ ਨੇ ਕੀਤੀ 1860 ਦੇ ਪੁਰਾਣੇ ਸੁਸਾਇਟੀਜ ਐਕਟ ਵਿਚ ਸੋਧ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
