ਮਾਮਲਾ ਬੈਂਕ ਨਾਲ 228 ਕਰੋੜ ਰੁਪਏ ਦੀ ਧੋਖਾਦੇਹੀ ਦਾ

Jai Anmol Anil Ambani

ਨਵੀਂ ਦਿੱਲੀ, 10 ਦਸੰਬਰ 2025 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਪੁੱਤਰ ਜੈ ਅਨਮੋਲ ਅਨਿਲ ਅੰਬਾਨੀ (Jai Anmol Anil Ambani) ਤੇ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ (ਐੱਚ. ਐੱਫ. ਐੱਲ.) ਵਿਰੁੱਧ ਯੂਨੀਅਨ ਬੈਂਕ ਆਫ਼ ਇੰਡੀਆ ਨਾਲ ਕਥਿਤ ਧੋਖਾਦੇਹੀ (Fraud) ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ । ਇਸ ਕਾਰਨ ਜਨਤਕ ਖੇਤਰ ਦੇ ਉਕਤ ਬੈਂਕ ਨੂੰ 228 ਕਰੋੜ ਰੁਪਏ ਦਾ ਨੁਕਸਾਨ ਹੋਇਆ ।

ਸੀ. ਬੀ. ਆਈ. ਨੇ ਅਨਿਲ ਅੰਬਾਨੀ ਦੇ ਪੁੱਤਰ ਵਿਰੁੱਧ ਕੇਸ ਦਰਜ ਕੀਤਾ

ਅਧਿਕਾਰੀਆਂ ਨੇ ਮੰਗਲਵਾਰ ਕਿਹਾ ਕਿ ਸੀ. ਬੀ. ਆਈ. ਨੇ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ, ਜੈ ਅਨਮੋਲ ਅਨਿਲ ਅੰਬਾਨੀ ਤੇ ਰਵਿੰਦਰ ਸ਼ਰਦ ਸੁਧਾਕਰ ਵਿਰੁੱਧ ਬੈਂਕ ਦੀ ਸ਼ਿਕਾਇਤ `ਤੇ ਕਾਰਵਾਈ ਕੀਤੀ । ਜੈ ਅਨਮੋਲ ਤੇ ਰਵਿੰਦਰ ਸ਼ਰਦ ਐੱਚ. ਐੱਫ. ਐੱਲ. ਦੇ ਡਾਇਰੈਕਟਰ ਹਨ । ਯੂਨੀਅਨ ਬੈਂਕ ਆਫ਼ ਇੰਡੀਆ ਨੂੰ ਪਹਿਲਾਂ ਆਂਧਰਾ ਬੈਂਕ ਕਿਹਾ ਜਾਂਦਾ ਸੀ । ਸਿ਼ਕਾਇਤ `ਚ ਕਿਹਾ ਗਿਆ ਹੈ ਕਿ ਕੰਪਨੀ ਨੇ ਕਾਰੋਬਾਰੀ ਮੰਤਵਾਂ ਲਈ ਮੁੰਬਈ `ਚ ਬੈਂਕ ਦੀ ਐੱਸ. ਸੀ. ਐੱਫ. ਸ਼ਾਖਾ ਤੋਂ 450 ਕਰੋੜ ਦਾ ਕਰਜ਼ਾ ਲਿਆ ਸੀ (ਪਹਿਲਾਂ ਆਂਧਰਾ ਬੈਂਕ) ।

Read More : ਖੇਤੀ ਰਿਲਾਇੰਸ ਪਾਵਰ ਅਤੇ 10 ਹੋਰਨਾਂ ਦੇ ਖਿਲਾਫ ਦੋਸ਼-ਪੱਤਰ ਦਰਜ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *