ਗੂਗਲ ਮੈਪ ਸਹਾਰੇ ਚੱਲਣ ਤੇ ਕਾਰ ਨੂੰ ਲੱਗੀ ਚਿੱਕੜ `ਚ ਫਸਣ ਤੋਂ ਬਾਅਦ ਅੱਗ

Car Incident

ਹਰਦੋਈ, 27 ਨਵੰਬਰ 2025 : ਉੱਤਰ ਪ੍ਰਦੇਸ਼ ਦੇ ਹਰਦੋਈ (Hardoi) ਵਿਚ ਇਕ ਵਿਅਕਤੀ ਨੂੰ ਗੂਗਲ ਮੈਪ (Google Maps) `ਤੇ ਭਰੋਸਾ ਕਰਨਾ ਬਹੁਤ ਮਹਿੰਗਾ ਪਿਆ । ਚਿੱਕੜ `ਚ ਫਸਣ ਕਾਰਨ ਉਸ ਦੀ ਕਾਰ ਨੂੰ ਭਿਆਨਕ ਅੱਗ (Car catches fire) ਲੱਗ ਗਈ ਤੇ ਉਹ ਕੁਝ ਮਿੰਟਾਂ `ਚ ਹੀ ਸੜ ਕੇ ਸੁਆਹ ਹੋ ਗਈ । ਲਗਭਗ 2 ਲੱਖ ਰੁਪਏ ਨਕਦ, ਇਕ ਲੈਪਟਾਪ ਤੇ ਦੋ ਮੋਬਾਈਲ ਫੋਨ ਵੀ ਸੜ ਗਏ । ਡਰਾਈਵਰ ਨੇ ਸਮੇਂ ਸਿਰ ਬਾਹਰ ਨਿਕਲ ਕੇ ਆਪਣੀ ਜਾਨ ਬਚਾਅ ਲਈ । 

ਪਰਿਵਾਰ ਆਇਆ ਸੀ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਹਰਦੋਈ

ਘਰ ਇਕ ਵਿਆਹ ਸਮਾਰੋਹ `ਚ ਸ਼ਾਮਲ ਹੋਣ ਲਈ ਹਰਦੋਈ ਆਇਆ ਸੀ । ਦਿੱਲੀ ਵਾਪਸ ਆਉਂਦੇ ਸਮੇਂ ਉਸ ਨੇ ਗੂਗਲ ਮੈਪ ਦੀ ਵਰਤੋਂ ਕਰਦੇ ਹੋਏ ਪਿਹਾਨੀ ਚੁੰਗੀ ਨੇੜੇ। ਤੰਗ ਗਲੀਆਂ `ਚ ਮੁੜਨ ਦੀ ਕੋਸ਼ਿਸ਼ ਕੀਤੀ । ਤੰਗ ਤੇ ਟੇਢੀਆਂ-ਮੇਢੀਆਂ ਗਲੀਆਂ ਵਿਚੋਂ ਲੰਘਣ ਦੌਰਾਨ ਕਾਰ ਇਕ ਛੱਪੜ ਨੇੜੇ ਚਿੱਕੜ (Mud near the pond) ਵਿਚ ਫਸ ਗਈ । ਕਾਰ ਨੂੰ ਕੱਢਣ-ਦੀਆਂ ਕੋਸਿ਼ਸ਼ਾਂ ਦੌਰਾਨ ਇੰਜਣ ਗਰਮ ਹੋ ਗਿਆ ਤੇ ਮਿੰਟਾਂ ਵਿਚ ਹੀ ਕਾਰ ਦੇ ਅਗਲੇ ਹਿੱਸੇ `ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ । ਅੱਗ ਤੇਜ਼ੀ ਨਾਲ ਫੈਲ ਗਈ । ਸੂਚਨਾ ` ਮਿਲਦਿਆਂ ਹੀ ਫਾਇਰ ਵਿਭਾਗ ਦੀ ਟੀਮ ਤੇ ਸਥਾਨਕ ਲੋਕ ਮੌਕੇ ਤੇ ਪਹੁੰਚੇ ਤੇ ਅੱਗ ਹੈ ’ਤੇ ਕਾਬੂ ਪਾਇਆ ।

Read More : ਕਾਰ ਦੇ ਨਹਿਰ ਵਿਚ ਡਿੱਗਣ ਕਰਕੇ ਹੋਈ 5 ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *