ਚੰਡੀਗੜ੍ਹ, 14 ਨਵੰਬਰ 2025 : ਪੰਜਾਬ ਵਿਚ ਲੋਕਾਂ ਨੂੰ ਆਪਣੀ ਮੰਜਿ਼ਲ ਤੇ ਪਹੁੰਚਾਉਣ ਲਈ ਜੰਗੀ ਪੱਧਰ ਤੇ ਦੌੜ ਰਹੀਆਂ ਬਸਾਂ ਦਾ ਇਕ ਵਾਰ ਫਿਰ ਚੱਕਾ ਜਾਮ ਕੀਤੇ ਜਾਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ । ਕਿਉਂਕਿ ਪੰਜਾਬ ਰੋਡਵੇਜ਼, ਪਨਬਸ, ਪੀ. ਆਰ. ਟੀ. ਸੀ. (Punjab Roadways, PUNBUS, P. R. T. C.) ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂਆਂ ਦੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਚੱਕਾ 17 ਤੇ 18 ਨਵੰਬਰ ਨੂੰ ਚੱਕਾ ਜਾਮ (Chakka jam) ਕਰ ਕੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਹੈ ।
ਮੁੱਖ ਮੰਤਰੀ ਨੇ ਦਿੱਤਾ ਸੀ ਇਕ ਮਹੀਨੇ ਵਿਚ ਮੰਗਾਂ ਹੱਲ ਕਰਨ ਦਾ ਭਰੋਸਾ : ਯੂਨੀਅਨ ਆਗੂ
ਪੰਜਾਬ ਰੋਡਵੇਜ, ਪੀ. ਆਰ. ਟੀ. ਸੀ. ਤੇ ਪਨਬਸ ਕੰਟੈ੍ਰਕਟ ਵਰਕਰਜ਼ ਯੂਨੀਅਨ ਪੰਜਾਬ (Contract Workers Union Punjab) ਦੇ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਇਕ ਮਹੀਨੇ ਦੇ ਵਿਚ ਮੰਗਾਂ ਦਾ ਹੱਲ ਕਰਨ ਦਾ ਲਿਖਤੀ ਭਰੋਸਾ ਦਿਤਾ ਸੀ ਪ੍ਰੰਤੂ ਇਕ ਵੀ ਮੰਗ ਦਾ ਹੱਲ ਨਹੀਂ ਹੋਇਆ ਸਾਰੇ ਪਰੂਫ਼ ਨੋਟੀਫ਼ੀਕੇਸ਼ਨ ਫਿਰ ਸਾਹਮਣੇ ਰੱਖੇ ਗਏ ਅਤੇ ਕਿਲੋਮੀਟਰ ਬਸਾਂ ਨਾਲ ਹੋਣ ਵਾਲੇ ਨੁਕਸਾਨ ਦੇ ਅੰਕੜੇ ਸਬੂਤਾਂ ਸਮੇਤ ਪੇਸ਼ ਕੀਤੇ ਗਏ ਅਤੇ ਵਿਭਾਗਾਂ ਦੇ ਕਰੋੜਾਂ ਰੁਪਏ ਫ਼ਰੀ ਸਫ਼ਰ ਸਹੂਲਤਾਂ ਦੇ ਸਰਕਾਰ ਵਲੋਂ ਦਿਵਾਉਣ ਅਤੇ ਅਪਣੀਆ ਸਰਕਾਰੀ ਬਸਾਂ ਪਾਉਣ ਦੀ ਗੱਲ ਸਪੱਸ਼ਟ ਕੀਤੀ ਗਈ ਪ੍ਰੰਤੂ ਹਰ ਵਾਰ ਦੀ ਤਰ੍ਹਾਂ ਮੰਗਾਂ ਦਾ ਹੱਲ ਕਰ ਰਹੇ ਹਾਂ, ਪ੍ਰਸੋਨਲ ਕੋਲ ਕੇਸ ਹੈ ਅਤੇ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਤਾ ਗਿਆ। ਪ੍ਰੰਤੂ ਕਿਸੇ ਵੀ ਮੰਗ ਨੂੰ ਅੱਜ ਤਕ ਪੂਰਾ ਨਹੀਂ ਕੀਤਾ ਗਿਆ ।
Read More : ਇੱਕ ਰੋਜ਼ਾ ਅੰਗਰੇਜ਼ੀ ਵਿਸ਼ੇ ਦੀ ਟ੍ਰੇਨਿੰਗ ਕਰਵਾਈ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
